Daily Updated News Website

ਹੇਮੰਤ ਬ੍ਰਿਜਵਾਸੀ ਬਣੇ ਰਾਇਜ਼ਿੰਗ ਸਟਾਰ-2 ਦੇ ਜੇਤੂ

0

ਮੁੰਬਈ— ਕਲਰਸ ਟੀ.ਵੀ. ‘ਤੇ ਪ੍ਰਸਾਰਿਤ ਹੋਣ ਵਾਲੇ ਲਾਏ ਲਾਈਵ ਸਿੰਗਿੰਗ ਰਿਐਲਿਟੀ ਸ਼ੋਅ ‘ਰਾਇਜ਼ਿੰਗ ਸਟਾਰ-2’ ਦਾ ਜੇਤੂ ਐਲਾਨ ਹੋ ਚੁੱਕਾ ਹੈ। ਜੀ ਹਾਂ, ਹੇਮੰਤ ਬ੍ਰਿਜਵਾਸੀ ਨੇ ਰਾਇਜ਼ਿੰਗ ਸਟਾਰ ਸੀਜਨ-2 ਦੇ ਜੇਤੂ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦਾ ਜਾਦੂ ਦਿਖਾ ਕੇ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਲਿਆ।

ਦੱਸ ਦਈਏ ਕਿ ਦੇਸ਼ ਦੇ ਇਕਲੌਤੇ ਲਾਈਵ ਸਿੰਗਿੰਗ ਰਿਐਲਿਟੀ ਸ਼ੋਅ ਦੇ ਗ੍ਰੈਂਡ ਫਿਨਾਲੇ ਐਪੀਸੋਡ ‘ਚ ਸਾਰੇ ਕੰਟੈਸਟੈਂਟ ਨੇ ਰਾਇਜ਼ਿੰਗ ਸਟਾਰ-2 ਜੇਤੂ ਦਾ ਖਿਤਾਬ ਆਪਣੇ ਨਾਂ ਕਰਨ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ। ਇਸ ਦੇ ਨਾਲ ਹੀ ਤੁਹਾਡੇ ਲਈ ਇਕ ਹੋਰ ਚੰਗੀ ਖਬਰ ਹੈ ਕਿ ਬਿੱਗ ਬਾਸ-12 ਦੇ ਆਡਿਸ਼ਨ ਸ਼ੁਰੂ ਹੋ ਚੁੱਕੇ ਹਨ। ਇਸ ਦੇ ਆਡਿਸ਼ਨ ਲਈ ਤੁਸੀਂ ਵੂਟ ਐਪ ‘ਤੇ ਆਪਣਾ ਵੀਡੀਓ ਅਪਲੋਅਡ ਕਰ ਸਕਦੇ ਹੋ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਸ਼ੋਅ ‘ਚ ਪਹੁੰਚੀ ਸੀ। ਸ਼ੋਅ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਦਾ ਜਲਵਾ ਵੀ ਦਿਖਾਇਆ ਸੀ। ਇਸ ਦੌਰਾਨ ਰਿਐਲਿਟੀ ਸ਼ੋਅ ਦੇ ਸੈੱਟ ‘ਤੇ ਆਲੀਆ ਭੱਟ ਨੇ ਸ਼ੰਕਰ ਮਹਾਦੇਵਨ ਨਾਲ ਗਾਨਾ ਗਾਇਆ ਜੋ ਲੋਕਾਂ ਨੂੰ ਕਾਫੀ ਪਸੰਦ ਆਇਆ। ਸ਼ੋਅ ‘ਚ ਆਲੀਆ ਆਪਣੀ ਆਉਣ ਵਾਲੀ ਫਿਲਮ ‘ਰਾਜ਼ੀ’ ਦਾ ਪ੍ਰਮੋਸ਼ਨ ਕਰਨ ਪਹੁੰਚੀ ਸੀ।

Leave A Reply

Your email address will not be published.

Translate »