Daily Updated News Website

ਹਰਿਆਣਵੀ ਡਾਂਸਰ ਮੁੜ ਹੰਗਾਮੇ ਲਈ ਤਿਆਰ, ਸ਼ਿਲਪਾ ਤੋਂ ਬਾਅਦ ਲੁੱਟੇਗੀ ਯੂਪੀ-ਬਿਹਾਰ

0

ਨਵੀਂ ਦਿੱਲੀ— ‘ਬਿੱਗ ਬੌਸ 11’ ਦੀ ਸਾਬਕਾ ਮੁਕਾਬਲੇਬਾਜ਼ ਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਹੁਣ ਭੋਜਪੁਰੀ ਦਰਸ਼ਕਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨਚਾਉਣ ਲਈ ਤਿਆਰ ਹੈ। ਸਪਨਾ ਨੇ ਭੋਜਪੁਰੀ ਸਟਾਰ ਰਵੀ ਕਿਸ਼ਨ ਸਟਾਰਰ ਫਿਲਮ ‘ਬੈਰੀ ਕੰਗਨਾ-2’ ਲਈ ਇਕ ਗੀਤ ਸ਼ੂਟ ਕੀਤਾ ਹੈ, ਜਿਸ ‘ਚ ਸਪਨਾ ਆਪਣੇ ਬਿੰਦਾਸ ਅੰਦਾਜ਼ ‘ਚ ਦਿਖੇਗੀ। ਸਪਨਾ ਨੇ ਇੱਥੇ ਕੋਰੀਓਗਰਾਫਰ ਸੰਜੇ ਕੋਰਵਾ ਦੇ ਇਸ਼ਾਰਿਆਂ ‘ਤੇ ਜੋ ਧਮਾਲ ਮਚਾਇਆ, ਉਸ ਨਾਲ ਸੈੱਟ ‘ਤੇ ਮੌਜੂਦ ਫਿਲਮ ਦੀ ਪੂਰੀ ਟੀਮ ਦੇਖਦੀ ਰਹਿ ਗਈ।

PunjabKesari

ਸੰਜੇ ਨੇ ਕਿਹਾ ਕਿ ਉਹ ਕਮਾਲ ਦੀ ਅਦਾਕਾਰਾ ਹੈ। ਭੋਜਪੁਰੀ ਦਰਸ਼ਕਾਂ ਲਈ ਸਪਨਾ ਵਲੋਂ ਇਹ ਵੈਲਕਮ ਗਿਫਟ ਹੋਵੇਗਾ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਿੰਦੀ ਫਿਲਮ ‘ਚ ਆਈਟਮ ਸਾਂਗ (ਦਿਲ ਵਾਲੋਂ ਕੇ ਦਿਲ ਕਾ ਕਰਾਰ ਲੁਟਨੇ) ਕਰ ਚੁੱਕੀ ਹੈ, ਜਿਸ ‘ਚ ਉਨ੍ਹਾਂ ਨੇ ਯੂਪੀ-ਬਿਹਾਰ ਨਚਾਇਆ ਸੀ।

PunjabKesari

ਹਾਲਾਂਕਿ ਇਹ ਭੋਜਪੁਰੀ ਫਿਲਮ ਨਹੀਂ ਸੀ। ਹੁਣ ਸ਼ਿਲਪਾ ਤੋਂ ਬਾਅਦ ਸਪਨਾ ਆਪਣੇ ਠੁਮਕਿਆਂ ਨਾਲ ਯੂਪੀ-ਬਿਹਾਰ ਨਚਾਉਂਦੀ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਸਪਨਾ ‘ਬਿੱਗ ਬੌਸ 11’ ਦੀ ਮਜਬੂਤ ਮੁਕਾਬਲੇਬਾਜ਼ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨਾਲ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਠੁਮਕੇ ਲਗਾਏ ਸਨ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਘਰ ‘ਚ ਸਪਨਾ ਦਾ ਡਾਂਸ ਦੇਖਣ ਦੀ ਚਾਹਤ ਜ਼ਾਹਰ ਕੀਤੀ ਸੀ।

PunjabKesari

ਹੁਣ ਸਪਨਾ ਭੋਜਪੁਰੀ ਫਿਲਮ ‘ਬੈਰੀ ਕੰਗਨਾ-2’ ਨਾਲ ਇੰਡਸਟਰੀ ‘ਚ ਐਂਟਰੀ ਕਰ ਰਹੀ ਹੈ, ਜਿਸ ‘ਚ ਉਨ੍ਹਾਂ ਦੇ ਪਹਿਲੇ ਹੀ ਆਈਟਮ ਨੰਬਰ ਨਾਲ ਇੰਡਸਟਰੀ ‘ਚ ਖਲਬਲੀ ਮਚ ਗਈ ਹੈ। ‘ਬੈਰੀ ਕੰਗਨਾ-2’ ‘ਚ ਰਵੀ ਕਿਸ਼ਨ ਨਾਲ ਭੋਜਪੁਰੀ ਦੀਆਂ 2 ਅਭਿਨੇਤਰੀਆਂ ਕਾਜਲ ਰਾਘਵਾਨੀ ਤੇ ਸ਼ੁਭੀ ਸ਼ਰਮਾ ਨਜ਼ਰ ਆਵੇਗੀ। ‘ਬੈਰੀ ਕੰਗਨਾ-2’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਕੰਪਲੀਟ ਹੋ ਚੁੱਕੀ ਹੈ ਤੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਅੱਜਕਲ ਮੁੰਬਈ ‘ਚ ਚੱਲ ਰਹੀ ਹੈ। ਫਿਲਮ ਦੇ ਨਿਰਦੇਸ਼ਕ ਅਸ਼ੋਕ ਅਤਰੀ ਹਨ।

Leave A Reply

Your email address will not be published.

Translate »