Daily Updated News Website

ਸੀਰੀਆ ‘ਤੇ ਹਮਲੇ ਤੋਂ ਬਾਅਦ ਹੋਰ ਮਹਿੰਗਾ ਹੋ ਸਕਦਾ ਹੈ ਪੈਟਰੋਲ-ਡੀਜ਼ਲ

0

ਨਵੀਂ ਦਿੱਲੀ- ਸੀਰੀਆ ‘ਤੇ ਹੋਏ ਹਮਲੇ ਦੇ ਕਾਰਨ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ਦੇ ਕਈ ਟਿਕਾਣਿਆਂ ‘ਤੇ ਸ਼ਨੀਵਾਰ ਦੀ ਸਵੇਰੇ 100 ਮਿਸਾਇਲਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਸੀਰੀਆ ਦੇ ਦਮਿਸ਼ਕ ਅਤੇ ਹੋਮਜ਼ ਸ਼ਹਿਰ ਵਿੱਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ।

ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਇਹ ਹਮਲੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਨੇ ਉਨ੍ਹਾਂ ਟਿਕਾਣਿਆਂ ‘ਤੇ ਕੀਤੇ ਹਨ, ਜਿੱਥੇ ਹਥਿਆਰ ਲੁਕਾਏ ਗਏ ਹਨ।

ਅਮਰੀਕਾ ਦੀ ਇਸ ਕਾਰਵਾਈ ‘ਤੇ ਰੂਸ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਸ ਨੇ ਦੁਨੀਆ ਵਿੱਚ ਤੇਲ ਦੇ ਰੇਟ ਵਿੱਚ ਤੇਜ਼ੀ ਆਉਣ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ। ਇੱਕ ਸਾਲ ਪਹਿਲਾਂ ਵੀ ਅਮਰੀਕਾ ਸੀਰੀਆ ‘ਤੇ ਹਮਲਾ ਕਰ ਚੁੱਕਿਆ ਹੈ। ਇਸ ਵਿੱਚ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ 2 ਫ਼ੀਸਦੀ ਤਕ ਵਧੀਆਂ ਸਨ।

ਕੱਚੇ ਤੇਲ ਦੀ ਕੀਮਤ 55.59 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਸੀ। ਭਾਰਤ ਆਪਣੀ ਖਪਤ ਦਾ 80 ਫ਼ੀਸਦੀ ਤੇਲ ਮਿਡਲ-ਈਸਟ ਦੇ ਮੁਲਕਾਂ ਤੋਂ ਦਰਾਮਦ ਕਰਦਾ ਹੈ। ਇਸ ਕਰਕੇ ਤੇਲ ਦੀਆਂ ਕੀਮਤਾਂ ਦੇ ਰੇਟ ਕੌਮਾਂਤਰੀ ਬਾਜ਼ਾਰ ‘ਤੇ ਵਧੇ ਤਾਂ ਇਸ ਦਾ ਸਿੱਧਾ ਅਸਰ ਭਾਰਤ ‘ਤੇ ਵੀ ਹੋਵੇਗਾ।

Leave A Reply

Your email address will not be published.

Translate »