Daily Updated News Website

ਸਿੱਖਾਂ ਨੂੰ ਮਾਂਟਰੀਅਲ ਪੁਲਸ ‘ਚ ਵੀ ਦਸਤਾਰ ਸਮੇਤ ਡਿਊਟੀ ਕਰਨ ਦੀ ਇਜਾਜ਼ਤ ਮਿਲੇ

0

ਮਾਂਟਰੀਅਲ- ਮਾਂਟਰੀਅਲ ਦੇ ਇਕ ਕੌਂਸਲਰ ਨੇ ਮਤਾ ਪਾਸ ਕਰਦਿਆ ਉਨ੍ਹਾਂ ਕਾਨੂੰਨ ‘ਚ ਸੋਧ ਕਰਨ ਦੀ ਵਕਾਲਤ ਕੀਤੀ ਹੈ ਜੋ ਸਿੱਖਾਂ ਨੂੰ ਦਸਤਾਰ ਸਮੇਤ ਪੁਲਸ ਸੇਵਾ ਸ਼ਾਮਲ ਹੋਣ ਦੇ ਰਾਹ ‘ਚ ਅੜਿੱਕਾ ਬਣਦੇ ਹਨ। ਕੌਂਸਲਰ ਮਾਰਵਿਨ ਰੌਟਰੈਂਡ ਦੇ ਮਤੇ ‘ਚ ਮੁਸਲਿਮ ਔਰਤਾਂ ਨੂੰ ਵੀ ਹਿਸਾਬ ਪਹਿਨਣ ਦੀ ਖੁਲ੍ਹ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ। ਭਾਵੇਂ ਅਜਿਹੀਆਂ ਤਜਵੀਜ਼ਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਕਿਊਬਕ ‘ਚ ਕਈ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਧਾਰਮਿਕ ਸਹਿਣਸ਼ੀਲਤਾ ਦਾ ਰਾਹ ਸਾਫ ਨਾ ਹੋਣ ਦੇਣਗੀਆਂ ਅਤੇ ਆਪਣੇ ਸਿਆਸੀ ਫਾਇਦੇ ਲਈ ਲੋਕ ਭਾਵਨਾਵਾਂ ਨੂੰ ਭੜਕਾਉਣ ਤੋਂ ਗੁਰੇਜ਼ ਨਹੀਂ ਕਰਨਗੀਆਂ। ਮਾਂਟਰੀਅਲ ਦੀ ਮੇਅਰ ਵੈਲਰੀ ਪਲਾਂਟ ਦੇ ਇਸ ਤਜਵੀਜ਼ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਦਿੰਦਿਆ ਕਿਹਾ, ‘ਅਸੀਂ ਜਾਣਦੇ ਹਾਂ ਕਿ ਹੋਰਨਾਂ ਕੈਨੇਡੀਅਨ ਸ਼ਹਿਰਾਂ ‘ਚ ਸਿੱਖਾਂ ਨੂੰ ਦਸਤਾਰ ਸਮੇਤ ਪੁਲਸ ਸੇਵਾ ‘ਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਚੁੱਕੀ ਹੈ ਅਤੇ ਤਜਵੀਜ਼ ‘ਤੇ ਖੁਲਦਿਲੀ ਨਾਲ ਵਿਚਾਰ ਕਰਨ ਲਈ ਤਿਆਰ ਹਾਂ।

ਮੇਅਰ ਦੀ ਟਿੱਪਣੀ ਆਉਂਦਿਆ ਹੀ ਤਜਵੀਜ਼ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਕੋਲੀਸ਼ਨ ਐਵੇਨਿਰ ਕਿਊਬਕ ਪਾਰਟੀ ਨੇ ਬਿਆਨ ਜਾਰੀ ਕਰ ਦਿੱਤਾ ਕਿ ਪੁਲਸ ਮਹਿਕਮੇ ‘ਚ ਧਾਰਮਿਕ ਪਹਿਰਾਵੇ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਪਾਰਟੀ ਨੇ ਦਾਅਵਾ ਕੀਤਾ ਕਿ ਅਕਤੂਬਰ ‘ਚ ਹੋਣ ਵਾਲੀਆਂ ਵਿਧਾਨ ਸਭ ਚੋਣਾਂ ਦੌਰਾਨ ਇਸ ਮੁੱਦੇ ਨੂੰ ਉਛਾਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਗੈਰ ਕਿਊਬਕ ‘ਚ ਦਸਤਾਰਧਾਰੀ ਪੁਲਸ ਅਫਸਰ ਦੇਖਣ ਮੁਸ਼ਕਿਲ ਹੋਣਗੇ। ਰਾਯਲ ਕੈਨੇਡੀਅਨ ਮਾਊਂਟਡ ਪੁਲਸ ਨੇ 1990 ‘ਚ ਸਿੱਖਾਂ ਨੂੰ ਦਸਤਾਰ ਸਮੇਤ ਪੁਲਸ ਸੇਵਾ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ। ਪਾਰਟੀ ਕਿਊਬਕ ਦੇ ਕਈ ਮੈਂਬਰ ਵੀ ਧਾਰਮਿਕ ਪਹਿਰਾਵੇ ‘ਤੇ ਪਾਬੰਦੀ ਲਾਗੂ ਰੱਖੇ ਜਾਣ ਦੀ ਹਮਾਇਤ ਕਰਦੇ ਵੇਖੇ ਜਾ ਸਕਦੇ ਹਨ। ਇਹ ਗੱਲ ਭੁੱਲੀ ਨਹੀਂ ਜਾ ਸਕਦੀ ਕਿ ਕਿਊਬਕ ‘ਚ ਮੁਸਲਿਮ ਔਰਤ ਦੇ ਮੂੰਹ ਢੱਕਣ ‘ਤੇ ਪਾਬੰਦੀ ਵਾਲਾ ਕਾਨੂੰਨ ਸਿਰਫ ਥੋੜੀਆਂ ਔਰਤਾਂ ਕਾਰਨ ਲਿਆਂਦਾ ਗਿਆ।

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਪੁਲਸ ਤੋਂ ਇਲਾਵਾ ਕੈਨੇਡੀਅਨ ਫੌਜ ‘ਚ ਵੀ ਦਸਤਾਰ ਸਮੇਤ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਅਫਗਾਨਿਸਤਾਨ ਅਤੇ ਬੋਸਨੀਆ ਵਰਗੇ ਜੰਗ ਪ੍ਰਭਾਵਿਤ ਇਲਾਕਿਆਂ ‘ਚ ਵੀ ਆਪਣੀਆਂ ਧਾਰਮਿਕ ਰਵਾਇਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਹੈਲਮਟ ਦੀ ਬਜਾਏ ਦਸਤਾਰ ਸਜਾ ਕੇ ਹੀ ਜੰਗੀ ਮੈਦਾਨ ‘ਚ ਗਏ। ਅਜਿਹੇ ‘ਚ ਮਾਂਟਰੀਅਲ ਦੀਆਂ ਗਲੀਆਂ ‘ਚ ਦਸਤਾਰਧਾਰੀ ਪੁਲਸ ਅਫਸਰ ਕਿਉਂ ਨਹੀਂ ਹੋ ਸਕਦੇ। ਟੋਰਾਂਟੋ ਪੁਲਸ ਵੀ 3 ਦਹਾਕੇ ਪਹਿਲਾਂ ਸਿੱਖ ਅਫਸਰ ਦੀ ਦਸਤਾਰ ਨੂੰ ਪ੍ਰਵਾਨਗੀ ਦੇ ਚੁੱਕੀ ਹੈ ਅਤੇ 2011 ‘ਚ ਮੁਸਲਿਮ ਔਰਤਾਂ ਲਈ ਹਿਜ਼ਾਬ ਤੋਂ ਪਾਬੰਦੀ ਵੀ ਹਟਾ ਦਿੱਤੀ ਗਈ।

Leave A Reply

Your email address will not be published.

Translate »