Daily Updated News Website

ਵਿਆਹ ਤੋਂ 10 ਮਹੀਨੇ ਬਾਅਦ ਵਿਅਕਤੀ ਨੇ ਕੀਤਾ ਸੁਸਾਈਡ

ਪਤਨੀ ਕਰਦੀ ਸੀ ਮੁੰਡਿਆਂ ਨਾਲ ਗੰਦੀਆਂ ਗੱਲਾਂ

0

ਪੁੰਡਰੀ— ਵਿਆਹ ਤੋਂ 10 ਮਹੀਨੇ ਬਾਅਦ 27 ਸਾਲ ਦੇ ਵਿਅਕਤੀ (ਰਾਜਿੰਦਰ) ਨੇ ਸੜਦੀ ਹੋਈ ਪਰਾਲੀ ਵਿਚ ਛਲਾਂਗ  ਲਗਾ ਕੇ  ਸੁਸਾਈਡ ਕਰ ਲਿਆ। ਰਾਜਿੰਦਰ ਦੀ ਪਤਨੀ ਇਕ ਹਫਤੇ ਲਈ ਕਹਿ ਕੇ 2 ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਰਾਜਿੰਦਰ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ ਵਿਚ ਉਸਨੇ ਦੱਸਿਆ ਕਿ ਉਸ ਦੀ ਸੱਸ 50 ਹਜ਼ਾਰ ਰੁਪਏ ਮੰਗ ਰਹੀ ਹੈ ਅਤੇ ਪਤਨੀ ਮੁੰਡਿਆਂ ਨਾਲ ਗੰਦੀਆਂ ਗੱਲਾਂ ਕਰਦੀ ਰਹਿੰਦੀ ਹੈ।

ਪੁੰਡਰੀ ਥਾਣਾ ਸੁਪਰਡੈਂਟ ਅਮਨ ਬੈਨੀਵਾਲ ਦੇ ਮੁਤਾਬਕ ਰਾਜਿੰਦਰ ਦੇ ਪਿਤਾ ਦੇ ਕਹਿਣ ‘ਤੇ ਮ੍ਰਿਤਕ ਦੀ ਪਤਨੀ ਪਿੰਨੂੰ, ਸਹੁਰਾ ਪਾਲੂ ਅਤੇ ਸੱਸ ‘ਤੇ ਸੁਸਾਈਡ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਪਿਤਾ ਨੰਦਲਾਲ ਨੇ ਦੱਸਿਆ ਕਿ ਰਾਜਿੰਦਰ ਦਾ ਵਿਆਹ 10 ਮਹੀਨੇ ਪਹਿਲਾਂ ਕਰਨਾਲ ਦੇ ਪਿੰਡ ਸ਼ਾਹਪੁਰ ਵਿਚ ਹੋਇਆ। ਵਿਆਹ ਤੋਂ 8 ਮਹੀਨੇ ਬਾਅਦ ਰਾਜਿੰਦਰ ਦੀ ਪਤਨੀ  ਹਫਤੇ ਲਈ ਪੇਕੇ ਰਹਿਣ ਗਈ ਪਰ 2 ਮਹੀਨੇ ਬਾਅਦ ਵੀ ਵਾਪਸ ਨਹੀਂ ਆਈ। ਰਾਜਿੰਦਰ ਪਤਨੀ ਨੂੰ ਲੈਣ ਲਈ ਗਿਆ ਤਾਂ ਸਹੁਰਿਆਂ ਨੇ ਉਸ ਨਾਲ ਝਗੜਾ ਕੀਤਾ। ਬਾਅਦ ਵਿਚ ਸਹੁਰੇ ਪਾਲੂ ਨੇ ਉਸਦੇ ਬੇਟੇ ਨੂੰ ਫੋਨ ‘ਤੇ ਧਮਕਾਇਆ। ਇਸ ਤੋਂ ਬਾਅਦ ਰਾਜਿੰਦਰ ਪਰੇਸ਼ਾਨ ਰਹਿਣ ਲੱਗ ਗਿਆ।

ਐਤਵਾਰ ਦੀ ਰਾਤ ਜਦੋਂ ਸਾਰੇ ਪਰਿਵਾਰ ਵਾਲੇ ਭੋਜਨ ਖਾਣ ਤੋਂ ਬਾਅਦ ਸੌਂ ਗਏ ਤਾਂ ਰਾਜਿੰਦਰ ਵੱਖਰੇ ਕਮਰੇ ਵਿਚ ਸੌਂ ਰਿਹਾ ਸੀ। ਰਾਤ ਦੇ ਕਰੀਬ ਸਾਢੇ 10 ਵਜੇ ਬਾਹਰੋਂ ਰਾਜਿੰਦਰ ਦੀਆਂ ਚੀਕਾਂ ਦੀ ਅਵਾਜ਼ ਆਈ ਤਾਂ ਪਰਿਵਾਰ ਵਾਲੇ ਬਾਹਰ ਆ ਗਏ। ਘਰ ਦੇ ਸਾਹਮਣੇ ਖਾਲੀ ਪਲਾਟ ਵਿਚ ਰਾਜਿੰਦਰ ਦੇ ਸਰੀਰ ਨੂੰ ਅੱਗ ਲੱਗੀ ਹੋਈ ਸੀ।

ਰਾਜਿੰਦਰ ਨੇ ਸੁਸਾਈਡ ਨੋਟ ਵਿਚ ਲਿਖਿਆ ਕਿ ਬੀਵੀ ਅਤੇ ਸੱਸ-ਸਹੁਰਾ ਤੰਗ ਕਰਦੇ ਹਨ। ਸੱਸ 50 ਹਜ਼ਾਰ ਰੁਪਏ ਮੰਗ ਰਹੀ ਹੈ ਅਤੇ ਮੇਰੀ ਘਰ ਵਾਲੀ ਪਿੰਨੂੰ ਮਿੱਤੇ, ਮੁਕੇਸ਼ ਸ਼ਾਹਪੁਰ ਨਾਲ ਗੰਦੀਆਂ ਗੱਲਾਂ ਕਰਦੀ ਹੈ ਅਤੇ ਬੀਵੀ ਸ਼ਾਹਪੁਰ ਦੇ ਸਰਪੰਚ ਦੀ ਧਮਕੀ ਦਿੰਦੀ ਹੈ ਅਤੇ ਮੈਨੂੰ ਆਪਣੇ ਮਾਂ-ਬਾਪ ਤੋਂ ਵੱਖ ਰਹਿਣ ਲਈ ਕਹਿੰਦੀ ਹੈ।

Leave A Reply

Your email address will not be published.

Translate »