Daily Updated News Website

ਲਾਪਤਾ ਭਾਰਤੀ ਪਰਿਵਾਰ, ਬਚਾਅ ਦਲ ਨੂੰ ਮਿਲੀ ਔਰਤ ਦੀ ਲਾਸ਼

0

ਵਾਸ਼ਿੰਗਟਨ— ਅਮਰੀਕਾ ਵਿਚ ਤਲਾਸ਼ੀ ਮੁਹਿੰਮ ਦੀ ਟੀਮ ਨੇ ਲਾਪਤਾ ਹੋਏ ਭਾਰਤੀ ਪਰਿਵਾਰ ਦੇ 4 ਮੈਂਬਰਾਂ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਕਰ ਲਈ ਹੈ। ਸੂਤਰਾਂ ਮੁਤਾਬਕ ਕੈਲੀਫੋਰਨੀਆ ਦੀ ਇਕ ਨਦੀ ਵਿਚ ਇਸ ਪਰਿਵਾਰ ਦੇ ਡੁੱਬ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਵਿਚ ਇਕ ਅੰਤਰ ਏਜੰਸੀ ਟੀਮ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਅਤੇ ਕੁਝ ਨਿੱਜੀ ਸਾਮਾਨ ਅਤੇ ਇਕ ਗੱਡੀ ਦੇ ਕਈ ਹਿੱਸੇ ਬਰਾਮਦ ਕੀਤੇ। ਬੇਤੇ ਹਫਤੇ ਯਾਤਰਾ ਦੌਰਾਨ ਭਾਰਤੀ ਪਰਿਵਾਰ ਇਕ ਗੱਡੀ ਸਮੇਤ ਨਦੀ ਵਿਚ ਰੁੜ੍ਹ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਸਾਂਤਾ ਕਲੈਰਿਟਾ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਛੁੱਟੀ ਮਨਾਉਣ ਲਈ ਯੂ.ਐੱਸ101 ਤੋਂ ਹੰਬੋਲਟ ਅਤੇ ਮੈਂਡੋਕਿਨੋ ਕਾਊਂਟੀ ਤੋਂ ਹੋ ਕੇ ਲੰਘੇ ਸਨ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਲਾਸ਼ ਇਕ ਬੱਚੇ ਦੀ ਹੈ ਅਤੇ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਕੈਲੀਫੋਰਨੀਆ ਮੈਂਡੋਸਿਨੋ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਹੈ,”ਤਲਾਸ਼ੀ ਦਲ ਨੇ ਹਾਦਸੇ ਵਾਲੀ ਜਗ੍ਵਾ ਤੋਂ ਕਰੀਬ 7 ਮੀਲ ਦੂਰ ਉੱਤਰ ਵਿਚ ਇਕ ਜਵਾਨ ਔਰਤ ਦੀ ਲਾਸ਼ ਬਰਾਮਦ ਕੀਤੀ ਹੈ।”

Leave A Reply

Your email address will not be published.

Translate »