Daily Updated News Website

ਰੂਸੀ ਸੰਸਦ ਮੈਂਬਰ ਨੇ ਕੀਤਾ ਮਹਿਲਾ ਪੱਤਰਕਾਰ ਦਾ ਯੌਨ ਸ਼ੋਸ਼ਣ

0

ਮਾਸਕੋ— ਬੀ.ਬੀ.ਸੀ ਦੀ ਪੱਤਰਕਾਰ ਨੇ ਰੂਸ ਦੇ ਸੀਨੀਅਰ ਨੇਤਾ ਲਿਓਨੇਡ ਸਲੁਤਸਕੀ ‘ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਬੀ.ਬੀ.ਸੀ ਰੂਸੀ ਸੇਵਾ ਦੀ ਫਰੀਦਾ ਰੁਸਤਮੋਵਾ ਤੀਜੀ ਪੱਤਰਕਾਰ ਹੈ, ਜਿਸ ਨੇ ਖੁੱਲ੍ਹੇ ਤੌਰ ‘ਤੇ ਲਿਓਨੇਡ ‘ਤੇ ਗਲਤ ਵਿਵਹਾਰ ਦਾ ਦੋਸ਼ ਲਗਾਇਆ ਹੈ। ਸਲੁਤਸਕੀ ਨੇ ਅਜਿਹੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ ਤੇ ਦੋਸ਼ ਲਗਾਉਣ ਵਾਲੀਆਂ ਔਰਤਾਂ ਨੂੰ ਕੋਰਟ ‘ਚ ਘਸੀਟਣ ਦੀ ਵੀ ਧਮਕੀ ਦਿੱਤੀ ਹੈ। ਰੁਸਤਮੋਵਾ ਨੇ ਆਪਣੇ ਨਾਲ ਇਕ ਸਾਲ ਪਹਿਲਾਂ ਹੋਈ ਇਸ ਘਟਨਾ ਦਾ ਆਡੀਓ ਰਿਕਾਰਡ ਕੀਤਾ ਸੀ, ਜੋ ਕਿ ਬੀ.ਬੀ.ਸੀ ਕੋਲ ਸੁਰੱਖਿਅਤ ਹੈ। ਬੀ.ਬੀ.ਸੀ ਨੇ ਇਸ ਨੂੰ ਜਨਤਕ ਨਾ ਕਰਨ ਦਾ ਫੈਸਲਾ ਲਿਆ ਹੈ।

ਫਰੀਦਾ 24 ਮਾਰਚ, 2017 ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਲਿਓਨੇਡ ਦੇ ਦਫਤਰ ਗਈ ਸੀ। ਉਹ ਉਸ ਵੇਲੇ ਫਰਾਂਸ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਰੀਨ ਲੇ ਪੇਨ ਦੀ ਰੂਸ ਯਾਤਰਾ ‘ਤੇ ਸਲੁਤਸਕੀ ਤੋਂ ਪ੍ਰਤੀਕਿਰਿਆ ਚਾਹ ਰਹੀ ਸੀ। ਗੱਲਬਾਤ ਦੌਰਾਨ ਅਚਾਨਕ ਸਲੁਤਸਕੀ ਨੇ ਮੁੱਦਾ ਬਦਲ ਲਿਆ ਤੇ ਕਿਹਾ ਕਿ ਕੀ ਉਹ ਬੀ.ਬੀ.ਸੀ ਦੀ ਨੌਕਰੀ ਛੱਡ ਕੇ ਉਸ ਦੇ ਲਈ ਕੰਮ ਕਰਨਾ ਚਾਹੇਗੀ? ਜਦੋਂ ਫਰੀਦਾ ਨੇ ਇਨਕਾਰ ਕਰ ਦਿੱਤਾ ਤਾਂ ਸਲੁਤਸਕੀ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੇ ਹੋ। ਕੀ ਤੁਸੀਂ ਮੈਨੂੰ ‘ਕਿਸ’ ਨਹੀਂ ਕਰਨਾ ਚਾਹੁੰਦੇ, ਤੁਸੀਂ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਰਿਕਾਰਡਿੰਗ ਦੌਰਾਨ ਸੁਣਾਈ ਦੇ ਰਿਹਾ ਹੈ ਕਿ ਫਰੀਦਾ ਕਹਿ ਰਹੀ ਹੈ ਕਿ ਉਨ੍ਹਾਂ ਦਾ ਬੁਆਏਫ੍ਰੈਂਡ ਹੈ ਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਸਲੁਤਸਕੀ ਨੇ ਕਿਹਾ ਕਿ ਬਹੁਤ ਵਧੀਆਂ ਤੁਸੀਂ ਉਸ ਦੀ ਪਤਨੀ ਹੋਵੋਗੀ ਤੇ ਮੇਰੀ….। ਪੱਤਰਕਾਰ ਦਾ ਕਹਿਣਾ ਹੈ ਕਿ ਨੇਤਾ ਉਸ ਦੇ ਨੇੜੇ ਆਏ ਤੇ ਆਪਣਾ ਹੱਥ ਉਸ ਦੇ ਸਰੀਰ ਦੇ ਹੇਠਲੇ ਹਿੱਸੇ ‘ਤੇ ਫੇਰਨ ਲੱਗੇ।

Leave A Reply

Your email address will not be published.

Translate »