Daily Updated News Website

ਯੂ.ਪੀ. ‘ਚ ਨੇਤਰਹੀਣ ਨਾਬਾਲਿਗ ਨਾਲ ਰੇਪ

ਪੁਲਸ ਨੇ ਦਿਖਾਈ ਲਾਪਰਵਾਹੀ

0

ਗਾਜ਼ੀਆਬਾਦ— ਗਾਜ਼ੀਆਬਾਦ ‘ਚ ਵੀ ਉਨਾਵ ਗੈਂਗਰੇਪ ਵਰਗਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੇਤਰਹੀਣ ਲੜਕੀ ਨਾਲ ਬਲਾਤਕਾਰ ਵਰਗੀ ਘਿਨੌਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲੇ ‘ਚ ਪੁਲਸ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਦਰਅਸਲ ਦੋ ਦਿਨ ਪਹਿਲਾਂ ਲੜਕੀ ਬੇਹੋਸ਼ੀ ਦੀ ਹਾਲਤ ‘ਚ ਪੁਲਸ ਨੂੰ ਮਿਲੀ ਸੀ ਪਰ ਪੁਲਸ ਨੇ ਉਸ ਦਾ ਬਿਆਨ ਤਕ ਨਹੀਂ ਲਿਆ ਤੇ ਜਦੋਂ ਉਸ ਨੂੰ ਚਾਈਲਡ ਵੈਲਫੇਅਰ ਕਮੇਟੀ ਕੋਲ ਭੇਜਿਆ ਗਿਆ, ਤਾਂ ਪਤਾ ਲੱਗਾ ਕਿ ਉਸ ਨਾਬਾਲਿਗ ਮਾਸੂਮ ਨਾਲ ਰੇਪ ਹੋਇਆ ਹੈ।

ਜਾਣਕਾਰੀ ਮੁਤਾਬਕ ਗਾਜ਼ੀਆਬਾਦ ਦੇ ਸਾਹਿਬਾਬਾਦ ਥਾਣਾ ਖੇਤਰ ‘ਤ ਨੇਤਰਹੀਣ ਨਾਬਾਲਿਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਮਾਮਲਾ ਬੁੱੱਧਵਾਰ ਦਾ ਹੈ, ਲੜਕੀ ਸਾਹਿਬਾਬਾਦ ਦੇ ਲਾਜਪਤ ਨਗਰ ਇਲਾਕੇ ‘ਚ ਰਹਿ ਰਹੀ ਸੀ। ਸਿਰਫ 10 ਦਿਨ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋਈ। ਉਸ ਕੋਲ ਮਕਾਨ ਮਾਲਿਕ ਨੂੰ ਪੈਸੇ ਦੇਣ ਲਈ ਪ੍ਰਬੰਧ ਨਹੀਂ ਸੀ ਤੇ ਮਕਾਨ ਮਾਲਿਕ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਦ ਨੇਤਰਹੀਣ ਹੋਣ ਦਾ ਫਾਇਦਾ ਚੁੱਕੇ ਕੇ ਇਲਾਕੇ ਦੇ ਸ਼ਖਸ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਬਾਅਦ ਲੜਕੀ ਨੂੰ ਸੜਕ ‘ਤੇ ਸੁੱਟ ਦਿੱਤਾ।

ਰੋਂਦੀ ਹੋਈ ਲੜਕੀ ਨੂੰ ਸਾਰਿਆਂ ਨੇ ਦੇਖਿਆ ਪਰ 2-3 ਘੰਟੇ ਲੰਘ ਜਾਣ ਤੋਂ ਬਾਅਦ ਵੀ ਉਸ ਦੀ ਮਦਦ ਕਿਸੇ ਨੇ ਨਹੀਂ ਕੀਤੀ। ਹਾਲਾਂਕਿ ਇਸੇ ਥਾਂ ‘ਤੇ ਮੋਦੀ ਟੀ ਸਟਾਲ ਦੇ ਨਾਂ ਤੋਂ ਚਾਹ ਦੀ ਦੁਕਾਨ ਚਲਾਉਣ ਵਾਲੇ ਸੁਭਾਸ਼ ਨੇ ਜਦੋਂ ਲੜਕੀ ਨੂੰ ਦੱਖਿਆ, ਤਾਂ ਉਸ ਦੀ ਮਦਦ ਲਈ ਹੱਥ ਵਧਾਇਆ। ਪੁਲਸ ਨੂੰ ਫੋਨ ਕੀਤਾ ਤੇ ਚਾਈਲਡ ਵੈਲਫੇਅਰ ਕਮੇਟੀ ਨੂੰ ਵੀ ਫੋਨ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਆਪਣਾ ਲਾਪਰਵਾਹ ਰਵੱਈਆ ਦਿਖਾਉਣਾ ਸ਼ੁਰੂ ਕੀਤਾ। ਲੜਕੀ ਨੂੰ ਥਾਣੇ ਲਿਜਾਇਆ ਗਿਆ ਤੇ ਉਸ ਦਾ ਬਿਆਨ ਨਹੀਂ ਲਿਆ ਗਿਆ। ਜਨਰਲ ਮੈਡੀਕਲ ਕਰਵਾ ਕੇ ਉਸ ਨੂੰ ਚਾਈਲਡ ਵੈਲਫੇਅਰ ਕਮੇਟੀ ਨੂੰ ਸੌਂਪ ਦਿੱਤਾ ਗਿਆ।

ਬੀਤੀ ਸ਼ਾਮ ਚਾਈਲਡ ਵੈਲਫੇਅਰ ਕਮੇਟੀ ਦੀ ਕਾਉਂਸਲਿੰਗ ‘ਚ ਇਹ ਸਾਫ ਹੋਇਆ ਕਿ ਲੜਕੀ ਨਾਲ ਬਲਾਤਕਾਰ ਹੋਇਆ ਸੀ। ਫਿਰ ਪੁਲਸ ਨੂੰ ਰਿਪੋਰਟ ਭੇਜੀ ਗਈ ਤੇ ਪੁਲਸ ਨੇ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ ਹੈ। ਮਤਲਬ ਸਾਫ ਹੈ ਕਿ 2 ਦਿਨ ‘ਚ ਨੇਤਰਹੀਣ ਲੜਕਾ ਦਾ ਦੋਸ਼ੀ ਫਰਾਰ ਹੋ ਚੁੱਕਾ ਹੈ। ਉਸ ਨੂੰ ਮੌਕੇ ਦੇਣ ਵਾਲੀ ਵੀ ਯੂ.ਪੀ. ਪੁਲਸ ਹੀ ਹੈ। ਜੇਕਰ ਪੁਲਸ ਨੇ 2 ਦਿਨ ਪਹਿਲਾਂ ਹੀ ਲੜਕੀ ਦਾ ਬਿਆਨ ਲੈ ਕੇ ਉਸ ਦਾ ਮੈਡੀਕਲ ਚੈਕਅਪ ਕਰਵਾਇਆ ਹੁੰਦਾ ਹਾਂ ਤਾਂ ਸ਼ਾਇਦ 2 ਦਿਨ ਪਹਿਲਾਂ ਹੀ ਐੱਫ.ਆਈ.ਆਰ. ਦਰਜ ਹੋ ਗਈ ਹੁੰਦੀ ਤੇ ਦੋਸ਼ੀ ਹੁਣ ਪੁਲਸ ਹਿਰਾਸਤ ‘ਚ ਹੁੰਦਾ।

Leave A Reply

Your email address will not be published.

Translate »