Daily Updated News Website

ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਰਚਿਆ ਇਤਿਹਾਸ

0

ਲੰਡਨ— ਸਿੱਖ ਸਰਦਾਰ ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਆਪਣੀਆਂ ਅਹਿਮ ਪ੍ਰਾਪਤੀਆਂ ਵਿਚ ਵਾਧਾ ਕਰਦਿਆਂ 42.2 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਦੁਨੀਆ ਦਾ ਪਹਿਲਾ ਕੌਂਸਲਰ ਦੌੜਾਕ ਹੋਣ ਦਾ ਮਾਣ ਹਾਸਿਲ ਕਰਦਿਆਂ ਇਤਿਹਾਸ ਰਚਿਆ ਹੈ। ਇਹ ਦੌੜ ‘ਰਨਿੰਗਮੀਲਜ’ ਆਰਗੇਨਾਈਜੇਸ਼ਨ ਵੱਲੋਂ ਲੰਡਨ ਦੇ ਸ਼ਹਿਰ ਹੇਜ਼ ਵਿਖੇ ਸਾਈਕਲ ਸਰਕਟ ਉਪਰ ਕਰਵਾਈ ਗਈ ਸੀ।

ਜ਼ਿਕਰਯੋਗ ਹੈ ਕਿ ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਆਪਣਾ ਕੁਦਰਤੀ ਖੇਡ ਪ੍ਰਦਰਸ਼ਨ ਕਰਦਿਆਂ ਉਕਤ ਦੌੜ 5 ਘੰਟੇ 11 ਮਿੰਟ ਤੇ 26 ਸਕਿੰਟ ਵਿਚ ਪੂਰੀ ਕਰਕੇ ਜਿੱਤ ਪ੍ਰਾਪਤ ਕੀਤੀ। ਜਿਸ ਤੋਂ ਬਾਅਦ ਇੰਗਲੈਂਡ ਵਿਚ ਦੌੜਾਕ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਅਤੇ ਜਗਜੀਤ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਮੈਰਾਥਨ ਦੌੜਾਕ ਜਗਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਅਤੇ ਨਾਲ ਹੀ ਮੈਰਾਥਨ ਦੌੜ ਜਿੱਤਣ ਉੱਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ  ਸਨਮਾਨਿਤ ਵੀ ਕੀਤਾ ਗਿਆ।

Leave A Reply

Your email address will not be published.

Translate »