Daily Updated News Website

ਮੁਹਾਲੀ ਦੇ ਮੇਅਰ ਨੇ ਸਿੱਧੂ ਨੂੰ ਅਦਾਲਤ ‘ਚ ਘੜੀਸਿਆ

0

ਚੰਡੀਗੜ੍ਹ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕੌਂਸਲਰਸ਼ਿਪ ਤੋਂ ਲਾਹੇ ਜਾਣ ‘ਤੇ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਦੀ ਥਾਂ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਅੱਜ ਨਵਜੋਤ ਸਿੰਘ ਸਿੱਧੂ ਅਧੀਨ ਆਉਂਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਦਾ ਆਖ਼ਰੀ ਦਿਨ ਸੀ ਪਰ ਮੇਅਰ ਨੇ ਜਵਾਬ ਦੇਣ ਦੀ ਥਾਂ ਅਦਾਲਤ ਵਿੱਚ ਜਾ ਕੇ ਇਸ ਨੋਟਿਸ ਨੂੰ ਹੀ ਚੈਲੰਜ ਕਰ ਦਿੱਤਾ ਹੈ।

ਮੇਅਰ ਕੁਲਵੰਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਉਂਦਿਆਂ ਰੁੱਖ ਕੱਟਣ ਵਾਲੀ ਮਸ਼ੀਨ ਦੀ ਖ਼ਰੀਦ ਮਾਮਲੇ ‘ਚ ਜਾਰੀ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਪਟੀਸ਼ਨ ‘ਤੇ ਕੱਲ੍ਹ ਨੂੰ ਸੁਣਵਾਈ ਹੋ ਸਕਦੀ ਹੈ।

ਬੀਤੀ 4 ਜਨਵਰੀ ਨੂੰ ਸਥਾਨਕ ਸਰਕਾਰਾਂ ਵਿਭਾਗ ਨੇ ਮੁਹਾਲੀ ਦੇ ਮੇਅਰ ਤੇ 3 ਹੋਰ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਸੀ। ਮੇਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੇ 3 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਇਹ ਮਸਲਾ ਕਾਫੀ ਭਖਿਆ ਹੋਇਆ ਹੈ।

Leave A Reply

Your email address will not be published.

Translate »