Daily Updated News Website

ਮੁਲਾਜਮਾਂ ਦੀ ਬਹਾਲੀ ਤੱਕ ਧਰਨਾ ਰਹੇਗਾ ਜਾਰੀ- ਧਰਨਾਕਾਰੀ ਮੁਲਾਜਮ

0

ਭਿੱਖੀਵਿੰਡ, ਹਰਜਿੰਦਰ ਸਿੰਘ ਗੋਲ੍ਹਣ)- ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਵੱਲੋਂ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ‘ਤੇ ਬੈਠੇ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ, ਦਵਿੰਦਰ ਸਿੰਘ, ਕੋਮਲ ਰਾਣੀ, ਜਸਬੀਰ ਕੌਰ, ਅਨੀਤਾ ਰਾਣੀ, ਦੀਪਕ ਕੁਮਾਰ, ਜੀਤੋ, ਬਲਵਿੰਦਰ ਸਿੰਘ, ਰਮੇਸ਼ ਬੰਗੜ, ਗੁਰਵੇਲ ਸਿੰਘ, ਉਧਮ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ, ਦਲਜੀਤ ਕੁਮਾਰ ਖਾਲੜਾ, ਬਿੰਦਰ ਸਿੰਘ, ਗੱਬਰ ਸਿੰਘ, ਪੱਪੂ,

ਮੁਖਤਿਆਰ ਸਿੰਘ ਮੁੱਖੀ ਨੇ ਆਖਿਆ ਕਿ ਅਸੀ ਨਗਰ ਪੰਚਾਇਤ ਭਿੱਖੀਵਿੰਡ ਵਿਚ ਸੱਤ-ਸੱਤ ਸਾਲ ਨੌਕਰੀ ਕਰ ਚੁੱਕੇ ਹਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਉਂ ਦੀ ਤਿਉਂ ਬਹਾਲ ਕੀਤੀ ਗਈ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਸਿਆਸੀ ਸ਼ਹਿ ਤੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਦੇ ਲਿਖਤੀ ਆਦੇਸ਼ਾਂ ‘ਤੇ ਸਾਡੇ ਤਿੰਨ ਪੁਰਾਣੇ ਸਾਥੀਆਂ ਮਨਜੀਤ ਸਿੰਘ, ਮਹਿੰਦਰ ਸਿੰਘ, ਸੁਖਪਾਲ ਸਿੰਘ ਨੂੰ ਰੈਗੂਲਰ ਡਿਊਟੀ ‘ਤੇ ਰੱਖ ਲਿਆ ਗਿਆ, ਉਥੇ ਸਾਡੇ ਵਰਗੇ ਬਾਕੀ ਮੁਲਾਜਮਾਂ ਨੂੰ ਨੌਕਰੀ ਦੀ ਬਹਾਲੀ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ, ਉਥੇ ਭੁੱਖੇ ਧਿਆਏ ਦਫਤਰ ਅੱਗੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਘੋਰ ਬੇਇਨਸਾਫੀ ਦੀ ਜਿਊਦੀ ਜਾਗਦੀ ਮਿਸਾਲ ਹੈ।

ਉਹਨਾਂ ਨੇ ਆਖਿਆ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਸਾਨੂੰ ਉਮੀਦ ਹੈ ਕਿ ਸਰਕਾਰ ਇਕ ਦਿਨ ਸਾਡੇ ਨਾਲ ਇਨਸਾਫ ਜਰੂਰ ਕਰੇਗੀ ਤੇ ਇਨਸਾਫ ਮਿਲਣ ਤੱਕ ਧਰਨਾ ਜਾਰੀ ਰਹੇਗਾ।

Leave A Reply

Your email address will not be published.

Translate »