Daily Updated News Website

ਮਾਂ ਨੇ ਹੀ ਆਪਣੇ ਬੱਚੇ ਕੀਤੇ ਅਗਵਾਹ

0

ਵੈਨਕੂਵਰ- ਵੈਨਕੂਵਰ ਪੁਲਸ ਇਕ ਅਜਿਹੀ ਔਰਤ ਦੀ ਭਾਲ ‘ਚ ਲੱਗੀ ਹੋਈ ਹੈ ਜਿਸ ਨੇ ਆਪਣੇ ਹੀ ਬੱਚੇ ਨੂੰ ਅਗਵਾਹ ਕਰ ਲਿਆ। ਜਾਣਕਾਰੀ ਮੁਤਾਬਕ ਉਸ ਔਰਤ ਦੀ ਪਛਾਣ ਸ਼ਾਬਾਨਾ ਚੌਧਰੀ (34) ਵੱਜੋਂ ਕੀਤੀ ਹੈ, ਜਿਹੜੀ ਕਿ ਭਾਰਤੀ ਮੂਲ ਨਾਲ ਸਬੰਧ ਰੱਖਦੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਹੈ ਜਦੋਂ ਉਹ (ਸ਼ਾਬਾਨਾ) ਆਪਣੇ 9 ਸਾਲਾਂ ਦੇ ਮੁੰਡੇ ਅਤੇ ਇਕ 6 ਸਾਲਾਂ ਕੁੜੀ ਨੂੰ ਅਗਵਾਹ ਕਰਕੇ ਫਰਾਰ ਹੋ ਗਈ ਸੀ।

ਪੁਲਸ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸ਼ਾਬਾਨਾ ਦਾ ਪਲਾਨ ਘਰੋਂ ਕਈ ਦਿਨ ਬਾਹਰ ਰਹਿਣ ਦਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ ਅਤੇ ਨਾ ਹੀ ਉਹ ਡਰੇ ਹੋਏ ਹੋਣ। ਪੁਲਸ ਨੇ ਕਿਹਾ ਕਿ ਸ਼ਬਾਨਾ ਵੱਲੋਂ ਅਗਵਾਹ ਕੀਤੇ ਗਏ ਬੱਚਿਆਂ ‘ਚੋਂ 9 ਸਾਲਾਂ ਮੁੰਡੇ ਦੀ ਪਛਾਣ ਐਮਰਸਨ ਵੱਜੋਂ ਕੀਤੀ ਗਈ ਹੈ, ਪਰ ਪੁਲਸ ਨੇ 6 ਸਾਲਾਂ ਕੁੜੀ ਦੀ ਪਛਾਣ ਜਨਤਕ ਨਹੀਂ ਕੀਤੀ।

ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਉਨ੍ਹਾਂ ਨੂੰ ਸ਼ਬਾਨਾ ਜਾਂ ਉਸ ਵੱਲੋਂ ਅਗਵਾਹ ਬੱਚਿਆਂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਵੈਨਕੂਵਰ ਪੁਲਸ ਨੂੰ ਇਸ ਬਾਰੇ ‘ਚ ਜਾਣਕਾਰੀ ਦੇ ਸਕਦੇ ਹਨ।

Leave A Reply

Your email address will not be published.

Translate »