Daily Updated News Website

ਭਿਆਨਕ ਹਾਦਸੇ ਨੇ ਲਾਇਆ ਅਦਾਕਾਰਾ ਦੀ ਖੂਬਸੂਰਤੀ ਨੂੰ ਗ੍ਰਹਿਣ

0

ਮੁੰਬਈ— ‘ਆਸ਼ਿਕੀ’ ਫਿਲਮ ਨਾਲ ਮਸ਼ਹੂਰ ਹੋਈ ਅਦਾਕਾਰਾ ਅਨੂ ਅਗਰਵਾਲ ਦਾ ਚਿਹਰਾ ਹੁਣ ਕਾਫੀ ਬਦਲ ਗਿਆ ਹੈ। ਗਲੈਮਰਸ ਲੁੱਕ ‘ਚ ਨਜ਼ਰ ਆਉਣ ਵਾਲੀ ਅਨੂ ਅਗਰਵਾਲ ਦਾ ਜਨਮ 11 ਜਨਵਰੀ 1969 ‘ਚ ਹੋਇਆ ਸੀ। ਅਨੂ ਜਦੋਂ ਦਿੱਲੀ ਯੂਨੀਵਰਸਿਟੀ ‘ਚ ਸਮਾਜ ਸ਼ਾਸਤਰ ਦੀ ਪੜ੍ਹਾਈ ਕਰ ਰਹੀ ਸੀ ਤਾਂ ਉਸ ਸਮੇਂ ਮਹੇਸ਼ ਭੱਟ ਨੇ ਉਨ੍ਹਾਂ ਨੂੰ ‘ਆਸ਼ਿਕੀ’ ‘ਚ ਬ੍ਰੇਕ ਦਿੱਤਾ ਸੀ, ਜਿਸ ਤੋਂ ਬਾਅਦ ਅਨੂ ਨੇ ‘ਗਜ਼ਬ ਤਮਾਸ਼ਾ’, ‘ਖਲਨਾਇਕਾ’, ‘ਕਿੰਗ ਅੰਕਲ’, ‘ਕੰਨਿਆਦਾਨ’ ਤੇ ‘ਰਿਟਰਨ ਟੂ ਜਵੈਲ ਥੀਫ’ ‘ਚ ਕੰਮ ਕੀਤਾ ਪਰ ਇਹ ਫਿਲਮਾਂ ਫਲਾਪ ਰਹੀਆਂ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਾਰੀ ਸੰਪਤੀ ਦਾਨ ‘ਚ ਦੇ ਕੇ ਸੰਨਿਆਸ ਦਾ ਮਾਰਗ ਅਪਨਾ ਲਿਆ। ਰਾਤੋਂ-ਰਾਤ ਸਟਾਰ ਬਣੀ ਅਨੂ ਅਗਰਵਾਲ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰ ਰਹੀ ਹੈ। ਫਿਲਮਾਂ ਛੱਡਣ ਤੋਂ ਬਾਅਦ ਅਨੂ ਅਗਰਵਾਲ ਬਹੁਤ ਸਿੰਪਲ ਜੀਵਨ ਬਤੀਤ ਕਰਦੀ ਦਿਖੀ ਸੀ।

PunjabKesari

ਉਨ੍ਹਾਂ ਦਾ ਲੁੱਕ ਸਟਾਈਲ ਸਭ ਇੰਨਾ ਬਦਲ ਚੁੱਕਾ ਹੈ ਕਿ ਉਨ੍ਹਾਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਅਸਲ ‘ਚ ਇਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਅਜਿਹੀ ਬਦਲੀ ਕਿ ਉਹ ਫਿਲਮ ਇੰਡਸਟਰੀ ਤੋਂ ਗੁੰਮਨਾਮ ਹੋ ਗਈ ਤੇ ਲੋਕਾਂ ਨੇ ਵੀ ਉਨ੍ਹਾਂ ਦੀ ਖੋਜ-ਖਬਰ ਲੈਣੀ ਬੰਦ ਕਰ ਦਿੱਤੀ।

PunjabKesari

ਇੱਥੇ ਇਹ ਦੱਸਣਯੋਗ ਹੈ ਕਿ 1999 ‘ਚ ਅਨੂ ਅਗਰਵਾਲ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਯਾਦਦਾਸ਼ਤ ਚਲੀ ਗਈ ਤੇ ਉਹ 29 ਦਿਨਾਂ ਤੱਕ ਕੋਮਾ ‘ਚ ਰਹੀ।

PunjabKesari

ਅਨੂ ਅਗਰਵਾਲ ਨੇ ਆਪਣੀ ਆਤਮ-ਕਥਾ An ‘Anusual’ Memoir of a girl, who came back from the death ‘ਚ ਸ਼ੇਅਰ ਕੀਤੀ ਸੀ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਪੜਾਅ ਸੀ, ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਤੇ ਕਿਸ ਹਾਲਤ ‘ਚ ਰਹਿ ਰਹੀ ਹੈ।

PunjabKesari

ਫਿਰ ਇਕ ਦਿਨ ਪਤਾ ਲੱਗਾ ਕਿ ਅਨੂ ਅਗਰਵਾਲ ਸਟਾਰਡਮ ਤੇ ਫਿਲਮੀ ਦੁਨੀਆ ਤੋਂ ਕਾਫੀ ਦੂਰ ਬਿਹਾਰ ਦੇ ਮੁੰਗੇਰ ਇਲਾਕੇ ‘ਚ ਆਪਣੀ ਜ਼ਿੰਦਗੀ ਬਿਤਾ ਰਹੀ ਹੈ।

Leave A Reply

Your email address will not be published.

Translate »