ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ)- ਭਾਰਤ ਦਾ ਸਵਿਧਾਨ ਬਣਾਉਣ ਵਾਲੇ ਉਸ ਸਖਸੀਅਤ ਨੂੰ ਅੱਜ ਸਾਰੇ ਸੰਸਾਰ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਦਾ 127ਵੀ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿੰਨਾ ਨੂੰ ਡਾ. ਅੰਬੇਡਕਰ ਜੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ! ਅੱਜ ਅੰਮ੍ਰਿਤਸਰ ਦੇ ਇਲਾਕੇ ਲਹੌਰੀ ਗੇਟ ਇਸਲਾਮਾਬਾਦ ਰੋਡ ਵਿਖੇ ਭਾਰਤ ਸੰਵਿਧਾਨ ਮਿਸ਼ਨ ਵੱਲੋਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਵਿਸ਼ਾਲ ਸਿੱਧੂ ਨੇ ਕੀਤੀ ਤੇ ਉਹਨਾਂ ਦੀ ਵਿਚਾਰ ਗੋਸ਼ਟੀ ਤੇ ਆਏ ਹੋਏ ਵੱਖ ਵੱਖ ਸੰਸਥਾਵਾ ਦੇ ਨੁਮਾਇੰਦਿਆਂ ਵੱਲੋਂ ਡਾ. ਅੰਬੇਡਕਰ ਜੀ ਦੀ ਜੀਵਨੀ ਬਾਰੇ ਬੜੇ ਵਿਸਥਾਰ ਦੇ ਨਾਲ ਦੱਸਿਆ ਗਿਆ !
ਡਾ. ਅੰਬੇਡਕਰ ਜੀ ਦਾ ਜਨਮ ਦਿਨ ਕੇਕ ਕੱਟ ਕੇ ਅਤੇ ਉਹਨਾਂ ਦੀ ਤਸਵੀਰ ਦੇ ਉੱਪਰ ਫੁੱਲ ਮਾਲਾ ਦੇ ਨਾਲ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ ! ਇਸ ਮੌਕੇ ਤੇ ਗੀਤ ਸ਼ਰਮਾ। ਜਥੇਬੰਧਿਕ ਸੱਕਤਰ ਪੰਜਾਬ ਇਸਤਰੀ ਅਕਾਲੀ ਦਲ ਬਟਾਲਾ ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ !
