Daily Updated News Website

ਭਾਰਤੀ ਮਾਪੇ ਦਿੰਦੇ ਹਨ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਸਮਾਂ

0

ਲੰਡਨ— ਇਕ ਅਧਿਐਨ ‘ਚ ਦੇਖਿਆ ਗਿਆ ਹੈ ਕਿ ਭਾਰਤੀ ਮਾਤਾ ਪਿਤਾ ਦੁਨੀਆ ‘ਚ ਸਭ ਤੋਂ ਜ਼ਿਆਦਾ ਅਪਣੇ ਬੱਚਿਆਂ ਨੂੰ ਸਮਾਂ ਦਿੰਦੇ ਹਨ। ਇਥੇ ਤੱਕ ਕਿ ਸਕੂਲ ਵਰਕ ‘ਚ ਵੀ ਉਹ ਅਪਣੇ ਬੱਚਿਆਂ ਦੀ ਮਦਦ ਕਰਦੇ ਹਨ ਅਤੇ ਉਹ ਦੇਸ਼ ‘ਚ ਸਿੱਖਿਆ ਦੇ ਪੱਧਰ ਦੇ ਬਾਰੇ ‘ਚ ਜ਼ਿਆਦਾ ਆਸਵੰਦ ਹਨ।
ਬਰਤਾਨੀਆ ਸਥਿਤ ਵਾਰਕੀ ਫਾਊਂਡੇਸ਼ਨ ਦੁਆਰਾ ‘ਗਲੋਬਲ ਪੈਰੇਂਟਸ ਸਰਵੇ’ ਕੀਤਾ ਗਿਆ ਹੈ। ਜਿਸ ‘ਚ 29 ਦੇਸ਼ਾਂ ਦੇ 27,000 ਮਾਪਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ‘ਚ ਭਾਰਤੀ ਮਾਤਾ ਪਿਤਾ ਅਪਣੇ ਬੱਚਿਆਂ ਦੀ ਸਿੱਖਿਆ ਦੇ ਪ੍ਰਤੀ ਜ਼ਿਆਦਾ ਜਾਗਰੂਕ ਦਿਖੇ। 95 ਫ਼ੀਸਦੀ ਭਾਰਤੀ ਮਾਤਾ ਪਿਤਾ ਅਪਣੇ ਬੱਚਿਆਂ ਦੇ ਸਕੂਲ ਦੇ ਕੰਮ ‘ਚ ਮਦਦ ਕਰਦੇ ਹਨ।

62 ਫ਼ੀਸਦੀ ਮਾਤਾ ਪਿਤਾ ਇਕ ਹਫ਼ਤੇ ‘ਚ ਅਪਣੇ ਬੱਚਿਆਂ ‘ਤੇ ਸੱਤ ਜਾਂ ਉਸ ਤੋਂ ਜ਼ਿਆਦਾ ਘੰਟੇ ਰੋਜ਼ਾਨਾ ਖ਼ਰਚ ਕਰਦੇ ਹਨ। ਇਸ ਦੀ ਤੁਲਨਾ ‘ਚ ਬਰਤਾਨੀਆ ਦੇ ਮਾਤਾ ਪਿਤਾ ਦਾ ਗਰਾਫ਼ ਕਾਫੀ ਹੇਠਾਂ ਹੈ। ਬਰਤਾਨਵੀ ਮਾਤਾ ਪਿਤਾ ਰੋਜ਼ਾਨਾ ਸਿਰਫ ਇਕ ਘੰਟਾ ਅਤੇ ਉਸ ਤੋਂ ਮਾਮੂਲੀ ਜ਼ਿਆਦਾ ਹੀ ਅਪਣੇ ਬੱਚਿਆਂ ਨੂੰ ਸਮਾਂ ਦਿੰਦੇ ਹਨ।

Leave A Reply

Your email address will not be published.

Translate »