Daily Updated Punjabi News Website

ਬ੍ਰਿਟਿਸ਼ ਮੇਅਰ ਨੇ ਜਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਲਈ ਮੰਗੀ ਮੁਆਫੀ

0

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)—  ਇਨ੍ਹੀਂ ਦਿਨੀਂ ਬ੍ਰਿਟੇਨ ਦੇ ਸ਼ਹਿਰ ਲੰਦਨ ਦੇ ਮੇਅਰ ਸਾਦਿਕ ਖ਼ਾਨ ਭਾਰਤ ਦੌਰੇ ‘ਤੇ ਆਏ ਹੋਏ ਹਨ।

ਅੱਜ ਸਵੇਰੇ ਉਹ ਅੰਮ੍ਰਿਤਸਰ ਪਹੁੰਚੇ।ਇਸ ਤੋਂ ਪਹਿਲਾਂ ਉਹ ਮੁੰਬਈ ਵੀ ਹੋ ਕੇ ਆਏ ਹਨ।

ਇੱਥੇ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।

ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਲਈ ਸਾਦਿਕ ਨੇ ਖ਼ੁਦ ਮੁਆਫੀ ਮੰਗੀ।ਉਨ੍ਹਾਂ ਇਸ ਇਤਿਹਾਸਕ ਸਥਾਨ ਦੀ ਵਿਜ਼ਟਰ ਬੁੱਕ ਵਿੱਚ ਵੀ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਵੀ ਇਸ ਦੁਰਘਟਨਾ ਲਈ ਮੁਆਫ਼ੀ ਮੰਗੇ।

ਮੇਅਰ ਸਦੀਕ ਖ਼ਾਨ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਇੱਥੇ ਉਨ੍ਹਾਂ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ।ਸਾਦਿਕ ਖ਼ਾਨ ਨੇ ਲੰਗਰ ਵਿੱਚ ਸੇਵਾ ਵੀ ਕੀਤੀ।ਸ਼੍ਰੋਮਣੀ ਕਮੇਟੀ ਵੱਲੋਂ ਮੇਅਰ ਸਾਦਿਕ ਖ਼ਾਨ ਨੂੰ ਸ੍ਰੀ ਦਰਬਾਰ ਸਾਹਿਬ ਦਾ ਛੋਟਾ ਮਾਡਲ ਵੀ ਯਾਦਗਾਰ ਵਜੋਂ ਭੇਟ ਕੀਤਾ।

Leave A Reply

Your email address will not be published.

Translate »