Daily Updated Punjabi News Website

ਬਗੈਰ ਲੜੇ ਹੀ ਰਾਹੁਲ ਗਾਂਧੀ ਦੀ ਜਿੱਤ

0

ਨਵੀਂ ਦਿੱਲੀ-  ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਂ ‘ਤੇ ਮੋਹਰ ਲਾਉਣਾ ਹੁਣ ਸਿਰਫ ਇੱਕ ਰਸਮ ਹੀ ਰਹਿ ਗਈ ਹੈ। ਪਾਰਟੀ ਦੇ ਰਿਟਰਨਿੰਗ ਅਫਸਰ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਚੋਣ ਲਈ ਇੱਕੋ ਇੱਕ ਉਮੀਦਵਾਰ ਹਨ। ਇਸ ਸਬੰਧੀ ਰਾਹੁਲ ਗਾਂਧੀ ਦੇ ਨਿਰਵਿਰੋਧ ਚੋਣ ਦਾ ਫ਼ੈਸਲਾ ਕੀਤਾ ਗਿਆ ਹੈ।

ਰਾਹੁਲ ਗਾਂਧੀ ਨੇ ਕੱਲ੍ਹ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਫਾਰਮ ਭਰਿਆ ਸੀ। ਰਾਹੁਲ ਗਾਂਧੀ ਦੇ ਸਮਰਥਨ ਵਿੱਚ ਕੁੱਲ 89 ਨਾਮਜ਼ਦਗੀ ਪੱਤਰ ਦਰਜ ਹੋਏ ਸਨ। ਸਾਰੇ ਕਾਗਜ਼ ਦੇ ਸੈੱਟਾਂ ਵਿੱਚ 10 ਮਤੇ ਸ਼ਾਮਲ ਸਨ। ਹੁਣ ਰਾਹੁਲ ਗਾਂਧੀ ਦੇ ਨਾਂ ਦਾ ਐਲਾਨ ਰਹਿ ਗਿਆ ਹੈ।

ਪੂਨਵਾਲਾ ਨੇ ਮੁੜ ਹਮਲਾ ਬੋਲਿਆ 

ਕਾਂਗਰਸ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਰਾਹੁਲ ਗਾਂਧੀ ਦੀ ਚੋਣ ‘ਤੇ ਫਿਰ ਹਮਲਾ ਬੋਲਿਆ ਹੈ। ਪੂਨਵਾਲਾ ਨੇ ਟਵੀਟ ਕੀਤਾ, “ਹੈਰਾਨੀ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੱਕਮਾਤਰ ਉਮੀਦਵਾਰ ਹਨ।

ਉਹ ਅੱਗੇ ਲਿਖਦੇ ਹਨ, “ਵਿਚਾਰਾ ਗਾਂਧੀ ਪਰਿਵਾਰ ਇੱਕ ਡੰਮੀ ਉਮੀਦਵਾਰ ਵੀ ਨਹੀਂ ਖੜ੍ਹਾ ਕਰ ਸਕਿਆ ਕਿਉਕਿ ਮੈਂ ਉਨ੍ਹਾਂ ਨੂੰ ਬੇਨਕਾਬ ਕਰ ਦਿੱਤਾ ਹੈ। ਮੈਂ ਸਹੀ ਸਾਬਤ ਨਹੀਂ ਕੀਤਾ, ਇਹ ਚੋਣ ਹੈ ਚੋਣਾਂ ਨਹੀਂ” ਸ਼ਹਿਜ਼ਾਦ ਪਹਿਲਾਂ ਵੀ ਰਾਹੁਲ ਗਾਂਧੀ ਦੀ ਚੋਣ ਨੂੰ ਇਲੈਕਸ਼ਨ ਨਹੀਂ ਸਿਲੈਕਸ਼ਨ ਕਹਿੰਦੇ ਸਨ।

ਰਾਹੁਲ ਗਾਂਧੀ ਦੇ ਚੋਣ ਨਾਲ ਜੁੜੀਆਂ ਜ਼ਰੂਰੀ ਗੱਲਾਂ 

ਰਾਹੁਲ ਗਾਂਧੀ ਕਾਂਗਰਸ ਪਰਿਵਾਰ ਦੇ ਛੇਵੇਂ ਮੈਂਬਰ ਹਨ ਜੋ 132 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਦੀ ਕੁਰਸੀ ‘ਤੇ ਬੈਠਣ ਜਾ ਰਹੇ ਹਨ। ਰਾਹੁਲ ਗਾਂਧੀ ਤੋਂ ਪਹਿਲਾਂ, ਮੋਤੀਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਪਾਰਟੀ ਦੀ ਵਾਗਡੋਰ ਸੰਭਾਲ ਚੁੱਕੇ ਹਨ

Leave A Reply

Your email address will not be published.

Translate »