Daily Updated News Website

ਪਾਕਿ ਪੱਤਰਕਾਰ ‘ਤੇ ਹਮਲਾ, ਅਗਵਾ ਕਰਨ ਦੀ ਕੋਸ਼ਿਸ਼

0

ਇਸਲਾਮਾਬਾਦ— ਪਾਕਿਸਤਾਨ ਵਿਚ ਪਾਕਿਸਤਾਨ ਦੇ ਇਕ ਪੱਤਰਕਾਰ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪੱਤਰਕਾਰ ਦਾ ਨਾਂ ਤਾਹਾ ਸਿਦੀਕੀ ਹੈ, ਜਿਸ ‘ਤੇ ਤਕਰੀਬਨ 10 ਤੋਂ 12 ਦੀ ਗਿਣਤੀ ਵਿਚ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਅਗਵਾ ਕਰਨ ਦੀ ਕੋਸ਼ਿਸ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਇਹ ਹਮਲਾ ਉਨ੍ਹਾਂ ‘ਤੇ ਉਸ ਸਮੇਂ ਹੋਇਆ, ਜਦੋਂ ਉਹ ਹਵਾਈ ਅੱਡੇ ਵੱਲ ਜਾ ਰਹੇ ਸਨ। ਤਾਹਾ ਨੇ ਦੂਜੇ ਪੱਤਰਕਾਰ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਕੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ। ਹਾਲ ਹੀ ਵਿਚ ਤਾਹਾ ਨੇ ਕੁਲਭੂਸ਼ਣ ਜਾਧਵ ਨਾਲ ਪਾਕਿਸਤਾਨ ਮਿਲਣ ਗਈ ਉਨ੍ਹਾਂ ਦੀ ਪਤਨੀ ਅਤੇ ਮਾਂ ਨਾਲ ਪਾਕਿਸਤਾਨੀ ਮੀਡੀਆ ਦੇ ਬੁਰੇ ਵਤੀਰੇ ‘ਤੇ ਰਿਪੋਟਿੰਗ ਕੀਤੀ ਸੀ।

ਇਸ ਤਾਜ਼ਾ ਘਟਨਾ ਮਗਰੋਂ ਪਾਕਿਸਤਾਨ ਵਿਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰੀ ਫਿਰ ਸਵਾਲ ਖੜ੍ਹੇ ਹੋ ਗਏ ਹਨ। ਇਸ ਘਟਨਾ ਦੇ ਸੰਬੰਧ ਵਿਚ ਤਾਹਾ ਨੇ ਪੁਲਸ ਵਿਚ ਰਿਪੋਰਟ ਦਰਜ ਕਰਵਾਈ ਹੈ। ਘਟਨਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਟੈਕਸੀ ਤੋਂ ਉੱਤਰੇ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ।

Leave A Reply

Your email address will not be published.

Translate »