Daily Updated News Website

ਪਾਕਿਸਤਾਨ ‘ਚ 8 ਸਾਲ ਦੀ ਬੱਚੀ ਨਾਲ ਰੇਪ ਤੋਂ ਬਾਅਦ ਜ਼ਿੰਦਾ ਸਾੜ

0

ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 8 ਸਾਲ ਦੀ ਇਕ ਬੱਚੀ ਨਾਲ ਰੇਪ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਸੂਬੇ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ। ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਸਾਹੀਵਾਲ ਜ਼ਿਲ੍ਹੇ ਦੇ ਚਿਚਾਵਤਨੀ ਵਿਚ ਇਸ ਘਟਨਾ ਦੇ ਵਿਰੋਧ ਵਿਚ ਕਾਫੀ ਗਿਣਤੀ ਵਿਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਉਨ੍ਹਾਂ ਨੇ ਮੁੱਖ ਜੀਟੀ ਰੋਡ ਕਾਫੀ ਦੇਰ ਤੱਕ ਜਾਮ ਕਰ ਦਿੱਤਾ।

ਜਦ ਪੁਲਿਸ ਨੇ ਉਨ੍ਹਾਂ ਭਰੋਸਾ ਦਿੱਤਾ ਕਿ ਉਸ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਹੈ ਤਦ ਪ੍ਰਦਰਸ਼ਨਕਾਰੀ ਉਥੋਂ ਹਟੇ। ਪੁਲਿਸ ਦੇ ਅਨੁਸਾਰ ਚਿਚਾਵਤਨੀ ਦੇ ਸਰਕਾਰੀ ਸਕੂਲ ਦੀ ਜਮਾਤ ਦੂਜੀ ਦੀ ਵਿਦਿਆਰਥਣ ਐਤਵਾਰ ਨੂੰ ਕੁਝ ਸਮਾਨ ਖਰੀਦਣ ਗਈ ਸੀ , ਲੇਕਿਨ ਉਹ ਘਰ ਨਹੀਂ ਪਰਤੀ। ਜਦ ਉਸ ਦੇ ਪਰਿਵਾਰ ਅਤੇ ਗੁਆਂਢੀਆਂ ਨੇ ਲੱਭਿਆ ਤਾਂ ਉਹ ਇਕ ਸੁੰਨਸਾਨ ਗਲੀ ਵਿਚ ਬੇਹੋਸ਼ ਅਤੇ ਸੜੀ ਹੋਈ ਹਾਲਤ ਵਿਚ ਮਿਲੀ। ਉਸ ਦੇ ਪੂਰੇ ਸਰੀਰ ‘ਤੇ ਜਲਣ ਦੇ ਨਿਸ਼ਾਨ ਸਨ। ਉਸ ਨੂੰ  ਹਸਪਤਾਲ ਲੈ ਜਾਇਆ ਗਿਆ ਜਿੱਥੇ ਲਾਹੌਰ ਦੇ ਜਿੰਨਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

Leave A Reply

Your email address will not be published.

Translate »