Daily Updated News Website

ਨਸ਼ੇ ‘ਚ ਟੱਲੀ ਡਾਂਸਰ ਨੇ ਪੁਲਿਸ ਮੁਲਾਜ਼ਮ ਦੀ ਵਰਦੀ ਪਾੜੀ, ਕੱਢੀਆਂ ਗਾਲ਼ਾਂ

0

ਬਠਿੰਡਾ- ਸ਼ਹਿਰ ਦੇ ਹਾਜੀ ਰਤਨ ਚੌਕ ਵਿੱਚ ਨਸ਼ੇ ‘ਚ ਟੁੰਨ ਇੱਕ ਡਾਂਸਰ ਨੇ ਪੁਲਿਸ ਨੂੰ ਰੱਜ ਕੇ ਗਾਲ ਵਰ੍ਹਾਈ ਤੇ ਨਾਲੇ ਹੱਥੋਪਾਈ ਕਰਦਿਆਂ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ।

ਪੁਲਿਸ ਮੁਤਾਬਕ ਫੂਡ ਸਪਲਾਈ ਦਾ ਮੁਲਾਜ਼ਮ ਆਪਣੀ ਗੱਡੀ ਰਾਹੀਂ ਤਲਵੰਡੀ ਰੋਡ ‘ਤੇ ਬਠਿੰਡਾ ਵੱਲ ਆ ਰਿਹਾ ਸੀ। ਕੋਟ ਸ਼ਮੀਰ ਕੋਲ ਡਾਂਸਰ ਤੇ ਉਸ ਦੇ ਸਾਥੀ ਨੇ ਉਸ ਨੂੰ ਦੋ ਤਿੰਨ ਵਾਰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਇਤਲਾਹ ਮਿਲਣ ‘ਤੇ ਹਾਜੀ ਰਤਨ ਚੌਕ ਵਿੱਚ ਪੁਲਿਸ ਨੇ ਡਾਂਸਰ ਤੇ ਉਸ ਦੇ ਸਾਥੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਸ਼ੇ ਦੀ ਹਾਲਤ ਵਿੱਚ ਡਾਂਸਰ ਨੇ ਪੁਲਿਸ ਨੂੰ ਗਾਲ਼ੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਸ਼ਰ੍ਹੇਆਮ ਪੁਲਿਸ ਨੂੰ ਵੰਗਾਰਦੀ ਵੀ ਰਹੀ।

ਪੁਲਿਸ ਮੁਤਾਬਕ ਉਕਤ ਡਾਂਸਰ ਨੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਸਾਰਿਆਂ ਨੂੰ ਚੌਕੀ ਲੈ ਗਈ। ਉੱਥੇ ਜਾ ਕੇ ਵੀ ਡਾਂਸਰ ਨੇ ਰੱਜ ਕੇ ਹੰਗਾਮਾ ਕੀਤਾ। ਪੁਲਿਸ ਨੇ ਫੂਡ ਸਪਲਾਈ ਇੰਸਪੈਕਟਰ ਦੀ ਸ਼ਿਕਾਇਤ ਤੇ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਡਾਂਸਰ ਖਿਲਾਫ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Leave A Reply

Your email address will not be published.

Translate »