Daily Updated News Website

ਨਸ਼ੀਲੇ ਪਦਾਰਥ ਦੇ ਸੇਵਨ ਕਾਰਨ 48 ਘੰਟਿਆਂ ‘ਚ 3 ਮੌਤਾਂ

0

ਓਨਟਾਰੀਓ— ਓਨਟਾਰੀਓ ਦੇ ਪੀਟਰਬ੍ਰੋਅ ਸ਼ਹਿਰ ‘ਚ ਦਰਦਨਿਵਾਰਕ ਦਵਾਈ ਦੇ ਸ਼ੱਕੀ ਓਵਰਡੋਜ਼ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਚਿਤਾਵਨੀ ਜਾਰੀ ਕਰਦਿਆਂ ਦਵਾਈਆਂ ਦੀ ਸੰਭਲ ਕੇ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਪੀਟਰਬ੍ਰੋਅ ਪੁਲਸ ਨੇ ਕਿਹਾ ਕਿ ਬੀਤੇ 48 ਘੰਟਿਆਂ ਦੌਰਾਨ ਸ਼ੱਕੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੇ ਸੇਵਨ ਕਾਰਨ ਤਿੰਨ ਲੋਕਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਸੇ ਵੀ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਤੇ ਨਾ ਹੀ ਦੱਸਿਆ ਕਿ ਓਵਰਡੋਜ਼ ਦੀ ਘਟਨਾ ਕਿਸ ਵੇਲੇ ਵਾਪਰੀ। ਫਿਰ ਵੀ ਪੁਲਸ ਵਲੋਂ ਦਰਦਨਿਵਾਰਕ ਦਵਾਈਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

ਪੁਲਸ ਨੇ ਸੁਚੇਤ ਕੀਤਾ ਕਿ ਫੈਂਟਾਲਿਨ ਵਰਗੇ ਨਸ਼ੀਲੇ ਪਦਾਰਥ ਨੂੰ ਸਿੰਥੈਟਿਕ ਤੱਤਾਂ ਤੋਂ ਤਿਆਰ ਕੀਤਾ ਜਾਂਦਾ ਹੈ, ਜੋ ਕਿ ਥੋੜੇ ਸਮੇਂ ਤੱਕ ਕੰਮ ਕਰਨ ਵਾਲੀ ਦਰਦਨਿਵਾਰਕ ਦਵਾਈ ਹੈ ਤੇ ਇਸ ‘ਚ ਹੋਰ ਵੀ ਕਈ ਦਵਾਈਆਂ ਮਿਲੀਆਂ ਹੁੰਦੀਆਂ ਹਨ। ਪੁਲਸ ਨੇ ਕਿਹਾ ਕਿ ਨੈਲੋਕਸੋਨ ਦੀ ਵਰਤੋਂ ਨਾਲ ਓਵਰਡੋਜ਼ ਦੇ ਅਸਰ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਇਹ ਫਾਰਮੇਸੀਆਂ ਤੋਂ ਬਿਲਕੁੱਲ ਫਰੀ ਮਿਲ ਜਾਂਦੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਓਵਰਡੋਜ਼ ਦਾ ਕੋਈ ਵੀ ਮਾਮਲਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਸ ਜਾਂ ਮੈਡੀਕਲ ਸਹਾਇਕਾ ਲਈ ਸੰਪਰਕ ਕੀਤਾ ਜਾਵੇ।

Leave A Reply

Your email address will not be published.

Translate »