Daily Updated News Website

ਨਸ਼ਾ ਜਾਗਰੂਕਤਾ ਵਿਸ਼ੇਸ਼ ਸੈਮੀਨਾਰ ਅੱਜ ਪਹੂਵਿੰਡ ਵਿਖੇ ਹੋਵੇਗਾ

ਡੀ.ਸੀ, ਐਸ.ਐਸ.ਸੀ, ਪਹੂਵਿੰਡੀਆ ਆਦਿ ਪਹੁੰਚੇਗੇ

0

ਭਿੱਖੀਵਿੰਡ,(ਹਰਜਿੰਦਰ ਸਿੰਘ ਗੋਲ੍ਹਣ)- ਨਸ਼ਿਆਂ ਤੋਂ ਨੌਜਵਾਨਾਂ ਤੇ ਲੋਕਾਂ ਨੂੰ ਜਾਗੂਰਕ ਕਰਨ ਲਈ ਇਕ ਵਿਸ਼ੇਸ਼ ਸੈਮੀਨਾਰ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਪਹੂਵਿੰਡ ਵਿਖੇ 14 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ:ਰੁਪਿੰਦਰਪਾਲ ਸਿੰਘ ਨੇ  ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆ ਕਿ ਸੈਮੀਨਾਰ ਦੌਰਾਨ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਪੁਲਿਸ ਜਿਲ੍ਹਾ ਤਰਨ ਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ, ਐਸ.ਪੀ ਤਿਲਕ ਰਾਜ, ਸ਼ੋਰੀਆ ਚੱਕਰ ਵਿਜੇਤਾ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ, ਕਰਨਲ ਜੀ.ਐਸ ਸੰਧੂ, ਸਮਾਜਸੇਵਕ ਹਰਵਿੰਦਰ ਸਿੰਘ ਸੰਧੂ, ਸਬ ਡਵੀਜਨ ਭਿੱਖੀਵਿੰਡ ਦੇ ਡੀਐਸਪੀ ਸੁਲੱਖਣ ਸਿੰਘ ਮਾਨ, ਐਸਡੀਐਮ ਪੱਟੀ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਆਪਣੇ ਕੀਮਤੀ ਵਿਚਾਰ ਨੌਜਵਾਨਾਂ ਸਾਹਮਣੇ ਰੱਖਣਗੇ।

ਉਹਨਾਂ ਨੇ ਇਲਾਕੇ ਦੇ ਲੋਕਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੈਮੀਨਾਰ ਦੌਰਾਨ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਆਏ ਹੋਏ ਅਧਿਕਾਰੀਆਂ ਤੇ ਸਮਾਜਸੇਵੀ ਲੋਕਾਂ ਦੇ ਵਿਚਾਰ ਸੁਣਨ।

Leave A Reply

Your email address will not be published.

Translate »