Daily Updated News Website

ਨਸ਼ਾ ਖਰੀਦਣ ਲਈ ਪੈਸੇ ਨਾ ਹੋਣ ‘ਤੇ ਦੋਸਤਾਂ ਨੇ ਬਣਾਇਆ ਲੁਟੇਰਾ ਗਿਰੋਹ

0

ਲੁਧਿਆਣਾ- ਇਕ ਮੁਹੱਲੇ ਦੇ ਰਹਿਣ ਵਾਲੇ 4 ਦੋਸਤ ਇਕੱਠੇ ਸਮੈਕ ਦਾ ਨਸ਼ਾ ਕਰਨ ਲੱਗ ਪਏ। ਨਸ਼ਾ ਖਰੀਦਣ ਲਈ ਪੈਸੇ ਨਾ ਹੋਣ ‘ਤੇ ਲੁਟੇਰਾ ਗਿਰੋਹ ਬਣਾ ਲਿਆ ਤੇ 6 ਮਹੀਨਿਆਂ ‘ਚ ਲਗਭਗ 40 ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਕਰ ਦਿੱਤੀਆਂ। ਸੀ. ਆਈ. ਏ.-1 ਦੀ ਪੁਲਸ ਨੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਲਗਭਗ 3 ਲੱਖ ਦੀ ਕੀਮਤ ਦੇ 22 ਮੋਬਾਇਲ ਫੋਨ ਅਤੇ ਚੋਰੀਸ਼ੁਦਾ 4 ਮੋਟਰਸਾਈਕਲ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 6 ‘ਚ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਮੁਖੀ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੰਗਲਵਾਰ ਨੂੰ ਸੂਚਨਾ ਦੇ ਆਧਾਰ ‘ਤੇ ਸਮਰਾਲਾ ਚੌਕ ਨੇੜੇ ਦੋਸ਼ੀਆਂ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀਸ਼ੁਦਾ ਸਾਮਾਨ ਵੇਚਣ ਬੱਸ ਸਟੈਂਡ ਵੱਲ ਜਾ ਰਹੇ ਸਨ। ਬਰਾਮਦ 3 ਬਾਈਕ ਇਨ੍ਹਾਂ ਨੇ ਚੀਮਾ ਚੌਕ ਇਲਾਕੇ ਤੋਂ ਬੀਤੇ ਦਿਨੀਂ ਚੋਰੀ ਕੀਤੇ ਸਨ, ਗਿਰੋਹ ਦਾ ਸਰਗਣਾ ਐਸ਼ ਵਰਮਾ ਹੈ, ਜੋ ਹਰ ਵਾਰ ਸਨੈਚਿੰਗ ਦੀ ਵਾਰਦਾਤ ਕਰਦਾ ਹੈ। ਫੜੇ ਗਏ ਸਾਰੇ ਦੋਸ਼ੀਆਂ ਦੀ ਉਮਰ 18 ਤੋਂ 20 ਸਾਲ ਦਰਮਿਆਨ ਹੈ। ਪੁਲਸ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।

Leave A Reply

Your email address will not be published.

Translate »