Daily Updated News Website

ਨਵਾਜ਼ ਸ਼ਰੀਫ਼ ਨੂੰ ਸਦਾ ਲਈ ਸੱਤਾ ਤੋਂ ਲਾਹਿਆ

0

ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਦਾ ਲਈ ਸੱਤਾ ਹਾਸਲ ਕਰਨ ਦੇ ਮੌਕੇ ਤੋਂ ਲਾਂਭੇ ਕਰ ਦਿੱਤਾ ਹੈ। ਨਵਾਜ਼ ਸ਼ਰੀਫ਼ ਦੇ ਨਾਲ ਅਦਾਲਤ ਨੇ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਦੇ ਸਕੱਤਰ ਜਨਰਲ ਜਹਾਂਗੀਰ ਖ਼ਾਨ ਤਾਰੀਨ ਨੂੰ ਸਦਾ ਲਈ ਚੋਣਾਂ ਵਿੱਚ ਖੜ੍ਹੇ ਹੋਣ ‘ਤੇ ਰੋਕ ਲਾ ਦਿੱਤੀ ਹੈ।

ਪਾਕਿਸਤਾਨ ਦੇ ਸਮਾ ਟੀ.ਵੀ ਮੁਤਾਬਕ ਚੀਫ਼ ਜਸਟਿਸ ਸਾਕਿਬ ਨਾਸਿਰ ਦੀ ਅਗਵਾਈ ਵਾਲੇ ਪੰਜ ਜੱਜਾਂ ਵਾਲੇ ਬੈਂਚ ਨੇ ਪਾਕਿਸਤਾਨ ਦੀ ਸੰਵਿਧਾਨ ਦੀ ਧਾਰਾ 62 (1) (f) ਦੇ ਤਹਿਤ ਪ੍ਰਾਪਤ ਹੋਈਆਂ ਕਈ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ ਹੈ।

ਪਾਕਿਸਤਾਨ ਦੇ ਅਖ਼ਬਾਰ ਦ ਡਾਅਨ ਮੁਤਾਬਕ ਨਵਾਜ਼ ਸ਼ਰੀਫ਼ ਨੂੰ ਪਿਛਲੇ ਸਾਲ ਜੁਲਾਈ ਹੋਏ ਪਨਾਮਾ ਪੇਪਰਜ਼ ਲੀਕ ਕਾਰਨ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਸੀ ਤੇ ਸਦਾ ਲਈ ਚੋਣ ਲੜਨ ਤੋਂ ਅਯੋਗ ਕਰਾਰ ਦੇਣਾ ਵੀ ਉਸੇ ਕਾਨੂੰਨ ਤਹਿਤ ਕਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੀ ਸਿਖਰਲੀ ਅਦਾਲਤ ਨੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (ਐਨ.ਏ.ਬੀ) ਨੂੰ ਸ਼ਰੀਫ਼ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਹਵਾਲਿਆਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

Leave A Reply

Your email address will not be published.

Translate »