Daily Updated News Website

ਦੁਬਈ ਤੋਂ ਇਸਤਾਨਬੁਲ ਜਾ ਰਿਹਾ ਪ੍ਰਾਈਵੇਟ ਜਹਾਜ਼ ਹੋਇਆ ਕ੍ਰੈਸ਼

0

ਦੁਬਈ-  ਐਤਵਾਰ ਨੂੰ ਤੁਰਕੀ ਦਾ ਇਕ ਪ੍ਰਾਈਵੇਟ ਜਹਾਜ਼ ਉਸ ਵੇਲੇ ਕ੍ਰੈਸ਼ ਹੋ ਗਿਆ ਜਦੋਂ ਉਹ ਯੂ. ਏ. ਈ. ਦੇ ਸ਼ਾਰਜ਼ਾਹ ਤੋਂ ਇਸਤਾਨਬੁਲ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਜਹਾਜ਼ ਪੱਛਮੀ ਈਰਾਨ ਦੀਆਂ ਪਹਾੜੀਆਂ ਨੇੜੇ ਕ੍ਰੈਸ਼ ਹੋਇਆ ਹੈ ਜਿਸ ਦੀ ਜਾਣਕਾਰੀ ਈਰਾਨ ਨਿਊਜ਼ ਸਾਈਟਾਂ ‘ਤੇ ਦਿੱਤੀ ਜਾ ਰਹੀ ਹੈ।

ਐਮਰਜੰਸੀ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਇਕ ਪ੍ਰਾਈਵੇਟ ਜਹਾਜ਼ ਪੱਛਮੀ ਈਰਾਨ ਨੇੜੇ ਕ੍ਰੈਸ਼ ਹੋਇਆ ਹੈ ਜਿਸ ਕਾਰਨ ਉਸ ‘ਚ ਅੱਗ ਲੱਗ ਗਈ। ਅਜੇ ਜਹਾਜ਼ ‘ਚ ਕਿੰਨੇ ਯਾਤਰੀ ਸਵਾਰ ਸਨ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

Leave A Reply

Your email address will not be published.

Translate »