Daily Updated News Website

ਦੁਕਾਨਦਾਰਾਂ ਨੂੰ ਉਜਾੜੇ ਤੋਂ ਬਚਾਉਣ ਲਈ ਠੋਸ ਹੱਲ ਲੱਭੇ ਸਰਕਾਰ- ਪਾਸੀ

ਸੜਕਾਂ ਦੀ ਚੋੜਾਈ ਵਧਾਉਣ ਦੇ ਐਲਾਨ ਨਾਲ ਬੇਚੈਨ ਹੋਏ ਦੁਕਾਨਦਾਰ

0

ਭਿੱਖੀਵਿੰਡ, (ਹਰਜਿੰਦਰ ਸਿੰਘ ਗੋਲ੍ਹਣ)- ਹਿੰਦ-ਪਾਕਿ ਸਰਹੱਦ ਖਾਲੜਾ, ਖੇਮਕਰਨ ‘ਤੇ ਵੱਸਦੇ 150 ਦੇ ਕਰੀਬ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਜਿਥੇ ਪੁਰਾਤਨ ਸਮੇਂ ਦੌਰਾਨ ਜੰਗਾਂ ਦਾ ਸੰਤਾਪ ਆਪਣੇ ਪਿੰਡੇਂ ‘ਤੇ ਹੰਢਾਇਆ ਹੈ, ਉਥੇ ਹੁਣ ਕੇਂਦਰ ਸਰਕਾਰ ਵੱਲੋਂ ਸਰਹੱਦਾਂ ਨੂੰ ਜਾਂਦੀਆਂ ਸੜਕਾਂ ਦੀ ਚੌੜਾਈ ਵਧਾਉਣ ਦੇ ਐਲਾਨ ਨਾਲ ਸਰਹੱਦੀ ਕਸਬਾ ਦੇ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਵਿਚ ਬੇਚੈਨੀ ਵੱਧਦੀ ਜਾ ਰਹੀ ਹੈ। ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਦੁਕਾਨਦਾਰ ਸਤਵਿੰਦਰ ਸਿੰਘ ਪਾਸੀ, ਮੰਗਲ ਸਿੰਘ, ਕੁਲਵੰਤ ਸਿੰਘ, ਸਤਿੰਦਰ ਸਿੰਘ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਗੁਰਭੇਜ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਆਦਿ ਦੁਕਾਨਦਾਰਾਂ ਨੇ ਆਖਿਆ

ਕਿ ਸੜਕਾਂ ਦੀ ਚੌੜਾਈ ਵਧਾਉਣ ਨਾਲ ਦੁਕਾਨਦਾਰ ਉਜੜ ਜਾਣਗੇ, ਘਰਾਂ ਵਾਲੇ ਲੋਕ ਪ੍ਰਭਾਵਿਤ ਹੋਣਗੇ। ਉਕਤ ਦੁਕਾਨਦਾਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਦੁਕਾਨਦਾਰਾਂ ਨੂੰ ਉਜਾੜੇ ਤੋਂ ਬਚਾਉਣ ਲਈ ਕੋਈ ਠੋਸ ਹੱਲ ਲੱਭਿਆ ਜਾਵੇ ਤਾਂ ਜੋ ਦੁਕਾਨਦਾਰਾਂ, ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Leave A Reply

Your email address will not be published.

Translate »