Daily Updated News Website

ਦਿੱਲੀ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਨਵੀਂ ਐਸ.ਆਈ.ਟੀ. ਬਣਾਉਣ ਦਾ ਕੀਤਾ ਸਵਾਗਤ

ਸਰਕਾਰੀ ਐਸ.ਆਈ.ਟੀ. ਸਿੱਖਾਂ ਨੂੰ ਇਨਸਾਫ਼ ਦੇਣ ’ਚ ਰਹੀ ਨਾਕਾਮ- ਜੀ.ਕੇ. 1984 ਸਿੱਖ ਕਤਲੇਆਮ ਕੇਸਾਂ ਨੂੰ ਬੰਦ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ਼ ਜਾਂਚ ਦੀ ਵੀ ਕੀਤੀ ਮੰਗ

0

ਨਵੀਂ ਦਿੱਲੀ- ਸੁਪਰੀਮ ਕੋਰਟ ਵੱਲੋਂ 1984 ਸਿੱਖ ਕਤਲੇਆਮ ਦੇ 186 ਮੁਕਦਮਿਆਂ ਨੂੰ ਮੁੜ੍ਹ ਤੋਂ ਖੋਲਣ ਲਈ ਨਵੀਂ ਐਸ.ਆਈ.ਟੀ. ਬਣਾਉਣ ਦੇ ਕੀਤੇ ਗਏ ਐਲਾਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੁਪਰੀਮ ਕੋਰਟ ਦੇ ਅੱਜ ਆਏ ਆਦੇਸ਼ ਨੂੰ ਇਨਸਾਫ਼ ਪ੍ਰਾਪਤੀ ਦੀ ਦਿਸ਼ਾ ’ਚ ਵੱਡਾ ਕਦਮ ਦੱਸਦੇ ਹੋਏ ਸਿੱਖਾਂ ਦੀ ਚਿਰੋਕਣੀ ਮੰਗ ਪੂਰਾ ਹੋਣ ਦਾ ਦਾਅਵਾ ਕੀਤਾ ਹੈ।

ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਲੰਬੇ ਸਮੇਂ ਤੋਂ 2012 ਦੇ ਗੁਜ਼ਰਾਤ ਦੰਗਿਆਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਐਸ.ਆਈ.ਟੀ. ਦੀ ਤਰਜ਼ ’ਤੇ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਵੀ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਐਸ.ਆਈ.ਟੀ. ਬਣਾਉਣ ਦੀ ਮੰਗ ਕਰਦੀ ਰਹੀ ਹੈ। ਕਿਉਂਕਿ ਪੁਲਿਸ ਅਤੇ ਸੀ.ਬੀ.ਆਈ. ਦਾ ਰਵੈਇਆ ਹਮੇਸ਼ਾ ਹੀ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਬਣਾਈ ਗਈ ਮੌਜੂਦਾ ਐਸ.ਆਈ.ਟੀ. ਦੀ ਲਿਆਕਤ ਦਾ ਪਤਾ ਇਸੇ ਗੱਲ ਤੋਂ ਚਲ ਜਾਂਦਾ ਹੈ ਕਿ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਵੱਲੋਂ ਪੂਰੇ ਤਥਾਂ ਦੇ ਨਾਲ ਤਿਆਰ ਕਰਕੇ ਦਿੱਤੇ ਗਏ 200 ਤੋਂ ਵੱਧ ਕੇਸਾਂ ਦੇ ਬਾਵਜੂਦ ਵੀ ਸਰਕਾਰ ਦੀ ਐਸ.ਆਈ.ਟੀ. ਕੁਲ 250 ਕੇਸ਼ਾਂ ਦੀ ਜਾਂਚ ਹੀ ਕਰ ਸਕੀ। ਜਿਸ ’ਚੋਂ 241 ਕੇਸ਼ਾਂ ਨੂੰ ਬੰਦ ਕਰਨ ਦਾ ਫੈਸਲਾ ਗਵਾਹ ਅਤੇ ਸਬੂਤ ਨਾ ਮਿਲਣ ਦਾ ਹਵਾਲਾ ਦੇ ਕੇ ਲਿਆ ਗਿਆ।

ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਉਕਤ ਬੰਦ ਕੇਸਾਂ ਦੀ ਜਾਂਚ ਲਈ ਬਣਾਏ ਗਏ ਜਸਵਿਟ ਜੇ.ਐਮ. ਪੰਚਾਲ ਅਤੇ ਜਸਟਿਸ ਕੇ.ਐਸ.ਪੀ. ਰਾਧਾਕ੍ਰਿਸ਼ਣਨ ਦੇ ਪੈਨਲ ਵੱਲੋਂ ਅੱਜ ਸੁਪਰੀਮ ਕੋਰਟ ’ਚ 186 ਕੇਸ ਮੁੜ੍ਹ ਤੋਂ ਖੋਲਣ ਦੀ ਦਿੱਤੀ ਗਈ ਰਿਪੋਰਟ ਨੂੰ ਇਤਿਹਾਸਕ ਦੱਸਦੇ ਹੋਏ ਜੀ.ਕੇ. ਨੇ ਸੁਪਰੀਮ ਕੋਰਟ ਦੀ ਐਸ.ਆਈ.ਟੀ. ਦੀ ਜਾਂਚ ਦਾ ਦਾਇਰਾ ਵੱਡਾ ਕਰਨ ਦੀ ਵੀ ਮੰਗ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਦੇ ਵਕੀਲ ਕੱਲ ਹੋਣ ਵਾਲੀ ਸੁਣਵਾਈ ’ਚ ਬੀਤੇ 33 ਸਾਲਾਂ ਦੌਰਾਨ ਬੰਦ ਹੋਏ ਕੇਸਾਂ ’ਚ ਸ਼ਾਮਲ ਰਹੇ ਸਮੂਹ ਜਾਂਚ ਅਧਿਕਾਰੀਆਂ ਦੇ ਖਿਲਾਫ਼ ਪੜਤਾਲ ਕਰਨ ਦਾ ਅਧਿਕਾਰ ਸੁਪਰੀਮ ਕੋਰਟ ਦੀ ਐਸ.ਆਈ.ਟੀ. ਨੂੰ ਦਿੱਤੇ ਜਾਣ ਦੀ ਮੰਗ ਕਰਨਗੇ। ਸਰਕਾਰ ਵੱਲੋਂ ਗਵਾਹਾਂ ਨੂੰ ਦਿੱਤੀ ਗਈ ਸੁੱਰਖਿਆਂ ਨੂੰ ਵਾਪਸ ਲੈਣ ਨੂੰ ਵੀ ਸਰਕਾਰੀ ਐਸ.ਆਈ.ਟੀ. ਦੀ ਨਾਕਾਮੀ ਦਾ ਵੱਡਾ ਕਾਰਨ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਅੱਜ ਵੀ ਜਰੂਰੀ ਗਵਾਹਾਂ ਨੂੰ ਕਮੇਟੀ ਦੀ ਟਾਸਕ ਫੋਰਸ ਦੇ ਜਰੀਏ ਸੁਰੱਖਿਆ ਦੇ ਰਹੀ ਹੈ, ਤਾਂਕਿ ਗਵਾਹਾਂ ਦਾ ਉਤਸ਼ਾਹ ਬਰਕਰਾਰ ਰਹੇ।

Leave A Reply

Your email address will not be published.

Translate »