Daily Updated News Website

ਟ੍ਰੈਫ਼ਿਕ ਜਾਮ ‘ਚ ਸੜਕ ‘ਤੇ ਹੀ ਦਿੱਤਾ ਬੱਚੀ ਨੂੰ ਜਨਮ

ਕਿਸਾਨ ਕਰਜ਼ਾ

0
ਕੈਨੇਡਾ- ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਸੜਕ ‘ਤੇ ਟ੍ਰੈਫ਼ਿਕ ਜਾਮ ਦੌਰਾਨ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਉਹ ਘਰੋਂ ਸਵੇਰੇ 5.30 ਵਜੇ ਚੱਲੀ ਤੇ ਐਲਗਿਨ ਮਿਲਜ਼ ਰੋਡ ਦੇ ਹਾਈਵੇਅ 404 ‘ਤੇ ਸਵੇਰੇ 7.49 ਵਜੇ ਉਸ ਦੀ ਬੱਚੀ ਨੇ ਜਨਮ ਲਿਆ।
ਪਰਿਵਾਰ ਨੂੰ ਲੱਗਦਾ ਸੀ ਕਿ ਜਨਮ ਲਈ ਅਜੇ ਬਹੁਤ ਸਮਾਂ ਬਾਕੀ ਹੈ। ਇਸੇ ਲਈ ਉਨ੍ਹਾਂ ਨੇ ਸਵੇਰੇ ਉੱਠ ਕੇ ਹਸਪਤਾਲ ਜਾਣ ਲਈ ਆਰਾਮ ਨਾਲ ਤਿਆਰੀ ਕੀਤੀ। ਅਜੇ ਉਹ ਆਪਣੀ ਗੱਡੀ ਰਾਹੀਂ ਰਸਤੇ ‘ਚ ਹੀ ਸਨ ਕਿ ਟ੍ਰੈਫ਼ਿਕ ਜਾਮ ਹੋ ਗਿਆ। ਉਨ੍ਹਾਂ ਨੂੰ ਲੱਗਾ ਕਿ ਉਹ ਸਮੇਂ ਸਿਰ ਹਸਪਤਾਲ ਨਹੀਂ ਪੁੱਜ ਸਕਣਗੇ। ਇਸ ਲਈ ਉਨ੍ਹਾਂ ਨੇ 911 ‘ਤੇ ਫ਼ੋਨ ਕੀਤਾ।
ਐਮਰਜੈਂਸੀ ਵਿਭਾਗ ਵਾਲਿਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿੱਥੇ ਕੁ ਪੁੱਜੇ ਹਨ। ਜਿਸ ਥਾਂ ‘ਤੇ ਉਹ ਖੜ੍ਹੇ ਸਨ, ਉੱਥੇ ਹਸਪਤਾਲ ਨੇ ਐਮਰਜੈਂਸੀ ਗੱਡੀ ਭੇਜ ਦਿੱਤੀ ਪਰ ਇਸ ਤੋਂ ਪਹਿਲਾਂ ਕਿ ਗੱਡੀ ਪੁੱਜਦੀ ਜੋਅ ਦੀ ਪਤਨੀ ਨੂੰ ਜਣੇਪੇ ਦੀ ਦਰਦ ਹੋਣ ਲੱਗੀ। ਉਸ ਨੂੰ ਲੱਗਦਾ ਸੀ ਕਿ ਬੱਚੇ ਦਾ ਜਨਮ ਹੋਣ ‘ਚ ਅਜੇ ਸਮਾਂ ਹੈ।
 ਜੋਅ ਨੇ ਦੱਸਿਆ ਕਿ ਉਨ੍ਹਾਂ ਦੀ ਦੂਜੀ ਬੱਚੀ ਦਾ ਜਨਮ ਹਾਈਵੇਅ ‘ਤੇ ਹੀ ਹੋ ਗਿਆ। ਉਸ ਨੂੰ ਖ਼ੁਸ਼ੀ ਹੈ ਕਿ ਉਸ ਨੇ ਹੀ ਡਲਿਵਰੀ ਕਰਵਾਈ। ਇਸ ਦੇ ਕੁਝ ਮਿੰਟਾਂ ਮਗਰੋਂ ਹੀ ਐਮਰਜੈਂਸੀ ਗੱਡੀ ਉੱਥੇ ਪੁੱਜ ਗਈ। ਬੱਚੀ ਤੇ ਉਸ ਦੀ ਮਾਂ ਦੀ ਹਾਲਤ ਠੀਕ ਹੈ ਤੇ ਪਰਿਵਾਰ ਬਹੁਤ ਖ਼ੁਸ਼ ਹੈ।
ਉਨ੍ਹਾਂ ਨੇ ਬੱਚੀ ਦਾ ਨਾਂ ਮਾਰਟਿਨਾ ਰੱਖਿਆ ਹੈ। ਜੋਅ ਨੇ ਹੱਸਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਬੱਚੀ ਦਾ ਨਾਂ ਉਸ ਹਾਈਵੇਅ ਦੇ ਨਾਂ ‘ਤੇ ਰੱਖਣ ਜਿੱਥੇ ਉਸ ਦਾ ਜਨਮ ਹੋਇਆ।
ਪਰਿਵਾਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਇੱਕ ਬੱਚੀ ਦੇ ਮਾਂ-ਬਾਪ ਹਨ ਪਰ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੀ ਦੂਜੀ ਬੱਚੀ ਦਾ ਜਨਮ ਹਸਪਤਾਲ ਜਾਂ ਘਰ ‘ਚ ਨਹੀਂ ਸਗੋਂ ਸੜਕ ‘ਤੇ ਹੋਵੇਗਾ।

Leave A Reply

Your email address will not be published.

Translate »