Daily Updated News Website

ਜਦੋਂ ਬਾਰਾਤ ‘ਚ ਮਸਤਿਆ ਹਾਥੀ, ਮੱਚਿਆ ਕੋਹਰਾਮ

0

ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ ਦਿੱਤੀਆਂ। ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿੱਚ ਅਚਾਨਕ ਹਾਥੀ ਗੀਤ-ਸੰਗੀਤ ਸੁਣ ਬੁਖਲਾ ਗਿਆ। ਹਾਥੀ ਦੇ ਹੜਦੁੰਗ ਨੂੰ ਵੇਖ ਕੇ ਚਾਰੇ ਪਾਸੇ ਭਾਜੜਾਂ ਪੈ ਗਈਆਂ।

ਹਾਲਾਤ ਵਿਗੜਦੇ ਵੇਖ ਮਹਾਵਤ ਹਾਥੀ ਨੂੰ ਵ੍ਰਿੰਦਾਵਨ ਬਾਗ ਵੱਲ਼ ਲੈ ਭੱਜਿਆ। ਪੁਲਿਸ ਵੀ ਪਿੱਛੇ ਲੱਗ ਗਈ। ਪੂਰੇ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ। ਬੜੀ ਮੁਸ਼ਕਲ ਨੇ ਹਾਥੀ ਨੂੰ ਕਾਬੂ ਕੀਤਾ ਗਿਆ।

ਦਰਅਸਲ ਇੱਥੇ ਗਹਿਣਿਆਂ ਦੇ ਕਾਰੋਬਾਰੀ ਸੰਤੋਸ਼ ਸੋਨੀ ਦੇ ਲੜਕੇ ਦਾ ਵਿਆਹ ਸੀ। ਬਾਰਾਤ ਦੀ ਠੁੱਕ ਬਣਾਉਣ ਲਈ ਹਾਥੀ ਤੇ ਊਠ ਲਿਆਂਦੇ ਗਏ। ਇਸ ਦੌਰਾਨ ਬੈਂਡ ਵਾਜਿਆਂ ਦੀ ਆਵਾਜ਼ ਸੁਣ ਹਾਥੀ ਮਸਤ ਗਿਆ। ਹਾਥੀ ਨੇ ਕਈ ਗੱਡੀਆਂ ਤੇ ਲਾਈਟਾਂ ਨੂੰ ਨੁਕਸਾਨ ਪਹੁੰਚਾਇਆ।

Leave A Reply

Your email address will not be published.

Translate »