Daily Updated News Website

ਚੀਨ ‘ਚ ਭੂਮੀਗਤ ਹਾਈਵੇ ਸੁਰੰਗ ਦਾ ਨਿਰਮਾਣ ਸ਼ੁਰੂ

0

ਬੀਜਿੰਗ— ਪੂਰਬੀ ਚੀਨ ਦੇ ਜਿਆਂਗਸੂ ਸੂਬੇ ਵਿਚ ਤਾਹਿਉ ਝੀਲ ਹੇਠ ਇਕ ਸੁਰੰਗ ਦੀ ਉਸਾਰੀ ਸ਼ੁਰੂ ਹੋ ਗਈ ਹੈ। ਇਹ ਚੀਨ ਦੀ ਸਭ ਤੋਂ ਲੰਬੀ ਅਤੇ ਚੌੜੀ ਭੂਮੀਗਤ ਹਾਈਵੇ ਸੁਰੰਗ ਹੋਵੇਗੀ। ਜਿਆਂਗਸੁ ਸੂਬੇ ਦੇ ਆਵਾਜਾਈ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਚਾਂਗਝੂ-ਵੂਕਸੀ ਹਾਈਵੇ ‘ਤੇ 43.6 ਮੀਟਰ ਚੌੜੀ ਹਾਈਵੇ ਸੁਰੰਗ 10.8 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਪ੍ਰੋਜੈਕਟ ਦੇ ਮੁਖੀ ਜ਼ਿਆ ਵੈਨਜੁਨ ਨੇ ਕਿਹਾ ਕਿ ਸੁਰੰਗ ਸਾਲ 2021 ਤੱਕ ਚਾਲੂ ਹੋ ਜਾਵੇਗੀ। ਜ਼ੀਆ ਮੁਤਾਬਕ ਤਾਹਿਉ ਝੀਲ ਇਕ ਕੁਦਰਤੀ ਸੁੰਦਰ ਜਗ੍ਹਾ ਹੈ। ਸੁਰੰਗ ਨਿਰਮਾਣ ਦਾ ਝੀਲ ਦੇ ਵਾਤਾਵਰਣ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਹਾਈਵੇ ਦੀ ਉਸਾਰੀ ਜੂਨ 2017 ਵਿਚ ਸ਼ੁਰੂ ਹੋਈ ਅਤੇ ਇਸ ‘ਤੇ 15.91 ਅਰਬ ਯੁਆਨ ਦੀ ਲਾਗਤ ਆਉਣ ਦੀ ਉਮੀਦ ਹੈ।

Leave A Reply

Your email address will not be published.

Translate »