Daily Updated News Website

ਘਰ ‘ਚ ਵੱਜਣੀਆਂ ਸੀ ਸ਼ਹਿਨਾਈਆਂ, ਪਰ ਪੈ ਗਏ ਵੈਣ

0

ਦੁਬਈ— ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਤੁਰਕੀ ਦੇ ਇਸਤਾਂਬੁਲ ਜਾ ਰਿਹਾ ਇਕ ਪ੍ਰਾਈਵੇਟ ਜਹਾਜ਼ ਈਰਾਨ ਦੇ ਪਹਾੜੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਸਾਰੇ 11 ਯਾਤਰੀਆਂ ਦੀ ਮੌਤ ਹੋ ਗਈ ਹੈ। ਤੁਰਕੀ ਦੇ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿਚ 3 ਜਹਾਜ਼ ਕਰਮਚਾਰੀ ਸਮੇਤ ਕੁੱਲ 11 ਲੋਕ ਮਾਰੇ ਗਏ।

ਇਸ ਜਹਾਜ਼ ਹਾਦਸੇ ‘ਚ ਤੁਰਕੀ ਦੇ ਬਿਜ਼ਨੈੱਸਮੈਨ ਹੁਸੈਨ ਬਸਰਾਨ ਦੀ 28 ਸਾਲਾ ਧੀ ਮੀਨਾ ਬਸਰਾਨ ਅਤੇ ਉਸ ਦੀਆਂ 7 ਸਹੇਲੀਆਂ ਦੀ ਮੌਤ ਹੋ ਗਈ ਹੈ। ਮੀਨਾ ਆਪਣੀਆਂ ਸਹੇਲੀਆਂ ਨਾਲ ਵਿਆਹ ਤੋਂ ਪਹਿਲਾਂ ਦੁਬਈ ‘ਚ ਪਾਰਟੀ ਕਰਨ ਲਈ ਗਈ ਸੀ। ਮੀਨਾ ਆਪਣੀ ਸਹੇਲੀਆਂ ਨਾਲ ਦੁਬਈ ਤੋਂ ਵਾਪਸ ਪਰਤ ਰਹੀ ਸੀ, ਤਾਂ ਜਹਾਜ਼ ਪਹਾੜੀ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ ਅਤੇ ਉਸ ‘ਚ ਅੱਗ ਲੱਗ ਗਈ। ਈਰਾਨ ਦੇ ਨਾਗਰਿਕ ਹਵਾਬਾਜ਼ੀ ਸੰਗਠਨ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਇਕ ਪਹਾੜੀ ਨਾਲ ਟਕਰਾ ਗਿਆ ਅਤੇ ਉਸ ‘ਚ ਅੱਗ ਲੱਗ ਗਈ। ਜਹਾਜ਼ ‘ਚੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਡੀ. ਐੱਨ. ਏ. ਟੈਸਟ ਜ਼ਰੀਏ ਪਛਾਣ ਕੀਤੀ ਜਾ ਰਹੀ ਹੈ।

PunjabKesari
ਇਸ ਜਹਾਜ਼ ਹਾਦਸੇ ਤੋਂ ਪਹਿਲਾਂ ਮੀਨਾ ਨੇ ਆਪਣੀਆਂ 7 ਸਹੇਲੀਆਂ ਨਾਲ ਇੰਸਟਰਾਗ੍ਰਾਮ ‘ਤੇ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਮੀਨਾ ਅਤੇ ਉਸ ਦੀਆਂ ਸਹੇਲੀਆਂ ਖੁਸ਼ ਨਜ਼ਰ ਆ ਰਹੀਆਂ ਹਨ। ਇਸ ਜਹਾਜ਼ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਬਹੁਤ ਸਾਰੇ ਯੂਜ਼ਰਸ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

PunjabKesari

ਤਿੰਨ ਦਿਨ ਪਹਿਲਾਂ ਹੀ ਉਸ ਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਆਪਣੇ ਮੋਢਿਆਂ ‘ਤੇ ਟੰਗੇ ਫੁੱਲਾਂ ਨਾਲ ਵੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ ਤੋਂ ਇਲਾਵਾ ਜਹਾਜ਼ ਅੰਦਰ ਬੈਠਿਆ ਦੀ ਤਸਵੀਰ ਪੋਸਟ ਕੀਤੀ ਸੀ। ਮੀਡੀਆ ਮੁਤਾਬਕ ਮਿਸ ਬਸਰਾਨ ਦਾ ਆਉਣ ਵਾਲੀ 14 ਅਪ੍ਰੈਲ ਨੂੰ ਵਿਆਹ ਸੀ।

 

ਮੀਨਾ ਦਾ ਵਿਆਹ ਇਸਤਾਂਬੁਲ ਦੇ ਇਕ ਮਸ਼ਹੂਰ ਪੈਲੇਸ ‘ਚ ਬਿਜ਼ਨੈੱਸਮੈਨ ਮਰਾਤ ਗੇਜ਼ਰ ਨਾਲ ਹੋਣਾ ਸੀ। ਮੀਨਾ ਦਾ ਪਰਿਵਾਰ ਉਸ ਦੇ ਵਿਆਹ ਦੀਆਂ ਤਿਆਰੀਆਂ ‘ਚ ਜੁਟਿਆ ਹੋਇਆ ਸੀ ਪਰ ਇਸ ਖਬਰ ਕਾਰਨ ਮੀਨਾ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

Leave A Reply

Your email address will not be published.

Translate »