Daily Updated News Website

ਕੈਪਟਨ ਵੱਲੋਂ ‘ਮਾਤਾ ਗੁਜਰੀ ਮਾਰਗ’ ਦੇ ਐਲਾਨ ਲਈ ਗਡਕਰੀ ਨੂੰ ਚਿੱਠੀ

0

ਚੰਡੀਗੜ੍ਹ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਕੀਤੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਜਹਾਜ਼ਰਾਨੀ, ਸੜਕੀ ਆਵਾਜਾਈ ਤੇ ਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਕੌਮੀ ਮਾਰਗ-344 ਏ ਦਾ ਨਾਂ ਬਦਲ ਕੇ ‘ਮਾਤਾ ਗੁਜਰੀ ਮਾਰਗ’ ਰੱਖਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਬੀਤੇ ਮਹੀਨੇ ਫਤਹਿਗੜ੍ਹ ਸਾਹਿਬ ਵਿਖੇ ਦੱਸਿਆ ਸੀ ਕਿ ਪਟਿਆਲਾ ਤੋਂ ਪਨਿਆਲੀ (ਰੋਪੜ-ਫਗਵਾੜਾ ‘ਤੇ ਸਥਿਤ) ਵਾਇਆ ਸਰਹਿੰਦ-ਫਤਹਿਗੜ ਸਾਹਿਬ-ਬੱਸੀ ਪਠਾਨਾ-ਮੋਰਿੰਡਾ ਤੱਕ ਨਵੇਂ ਕੌਮੀ ਮਾਰਗ ਦਾ ਨਾਂ ‘ਮਾਤਾ ਗੁਜਰੀ ਮਾਰਗ’ ਰੱਖਣ ਬਾਰੇ ਤਜਵੀਜ਼ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ। ਗਡਕਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਇਸ ਮਾਰਗ ਬਾਰੇ ਸੰਭਵਤਾ ਰਿਪੋਰਟ ਤੇ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਪ੍ਰਿਆ ਅਧੀਨ ਹੈ ਜੋ ਛੇਤੀ ਹੀ ਮੰਤਰਾਲੇ ਕੋਲ ਸੌਂਪ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਤਿਹਾਸਕ ਕਸਬੇ ਸਰਹਿੰਦ, ਫਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਇਸੇ ਮਾਰਗ ‘ਤੇ ਸਥਿਤ ਹਨ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਨੇ ਲਾਸਾਨੀ ਸ਼ਹਾਦਤ ਦਿੱਤੀ ਸੀ। ਗੁਰੂ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਜੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨਾਲ ਸਨ, ਨੇ ਵੀ ਫਤਹਿਗੜ੍ਹ ਸਾਹਿਬ ਵਿਖੇ ਆਪਣੇ ਪ੍ਰਾਣ ਤਿਆਗੇ ਸਨ। ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਲਾਸਾਨੀ ਮੂਰਤ ਹਨ ਜਿਨ੍ਹਾਂ ਨੂੰ ਬਹਾਦਰੀ ਤੇ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ।

Leave A Reply

Your email address will not be published.

Translate »