Daily Updated Punjabi News Website

ਕੈਨੇਡਾ ‘ਚ ਪੰਜਾਬੀ ਪਤੀ ਨੇ ਕੁੱਟ-ਕੁੱਟ ਮਾਰ ‘ਤੀ ਪਤਨੀ

0

ਕੈਨੇਡਾ—  ਕੈਨੇਡਾ ਦੇ ਸ਼ਹਿਰ ਸਰੀ ਦੇ ਬਲਦੇਵ ਸਿੰਘ ਕਲਸੀ ਨੇ ਆਪਣੀ ਪਤਨੀ ਨਰਿੰਦਰ ਕੌਰ ਦੀ ਹੱਤਿਆ ਦਾ ਅਪਰਾਧ ਕਬੂਲ ਕਰ ਲਿਆ ਹੈ। ਬਰੂਕਸਾਈਡ ਗੁਰਦੁਆਰੇ ਦਾ ਸਾਬਕਾ ਪ੍ਰਧਾਨ ਬਲਦੇਵ ਸਿੰਘ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਅਦਾਲਤ ‘ਚ ਪੇਸ਼ ਹੋਇਆ ਅਤੇ ਜੱਜ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਜੀ ਜਨਾਬ ਮੈਂ ਆਪਣਾ ਦੋਸ਼ ਕਬੂਲ ਕਰਦਾ ਹਾਂ’ ਅਦਾਲਤ ਵਲੋਂ ਸਜ਼ਾ ਸੁਣਾਉਣ ਲਈ 22 ਫਰਵਰੀ 2018 ਦਾ ਦਿਨ ਤੈਅ ਕੀਤਾ ਗਿਆ ਹੈ।

ਜੁਲਾਈ 2014 ‘ਚ ਵਾਪਸੀ ਘਟਨਾ ਦੇ ਆਧਾਰ ‘ਤੇ ਬਲਦੇਵ ਸਿੰਘ ਵਿਰੁੱਧ ਪਤਨੀ ਦੀ ਕੁੱਟਮਾਰ ਦੇ ਦੋਸ਼ ਲਗਾਏ ਗਏ ਸਨ ਪਰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਈ ਨਰਿੰਦਰ ਕੌਰ ਕੁਝ ਦਿਨ ਮਗਰੋਂ ਦਮ ਤੋੜ ਗਈ। ਫਿਰ ਪੁਲਸ ਨੇ ਦੂਜੇ ਦਰਜੇ ਦੀ ਹੱਤਿਆ ਦਾ ਮਾਮਲਾ ਬਣਾ ਦਿੱਤਾ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਬ੍ਰਿਟਿਸ਼ ਕੋਲੰਬੀਆ ਇਕਾਈ ਦੀ ਮੀਤ ਪ੍ਰਧਾਨ ਜਸਬੀਰ ਕੌਰ ਰੰਧਾਵਾ ਨੇ ਘਟਨਾ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਸੀ ਕਿ ਦੱਖਣੀ ਏਸ਼ੀਆਈ ਕਮਿਊਨਿਟੀ ‘ਚ ਮਹਿਲਾਵਾਂ ਵਿਰੁੱਧ ਘਰੇਲੂ ਹਿੰਸਾ ਇਕ ਵੱਡੀ ਸਮੱਸਿਆ ਹੈ ਜਿਸ ਨੂੰ ਖਤਮ ਕਰਨਾ ਬੇਹੱੱਦ ਜਰੂਰੀ ਹੋ ਗਿਆ।

Leave A Reply

Your email address will not be published.

Translate »