Daily Updated Punjabi News Website

ਕੈਨੇਡਾ ‘ਚ ਡਰਾਇਵਰ ਵਲੋਂ ਪਤਨੀ ਕਤਲ ਕਰਨ ਦਾ ਮਾਮਲਾ

0

ਸਾਰਨੀਆ— ਆਪਣੀ ਪਤਨੀ ਗੁਰਪ੍ਰੀਤ ਕੌਰ ਬਰਾੜ ਦੇ ਕਤਲ ਦਾ ਗੁਨਾਹ ਕਬੂਲ ਕਰ ਚੁੱਕੇ ਸੁਖਚੈਨ ਸਿੰਘ ਬਰਾੜ ਖਿਲਾਫ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਗੱਲ ਉਭਰ ਦੇ ਸਾਹਮਣੇ ਆਈ ਕਿ 31 ਜਨਵਰੀ 2016 ਨੂੰ ਟਰੱਕ ਨੂੰ ਅੱਗ ਲੱਗਣ ਵੇਲੇ ਗੁਰਪ੍ਰੀਤ ਦੇ ਸਾਹ ਚੱਲ ਰਹੇ ਸਨ ਪਰ ਸਿਰ ਤੇ ਕਈ ਵਾਰ ਹੋਣ ਕਾਰਨ ਉਸ ਦੀ ਖੋਪਰੀ ਫੱਟ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਸੁਖਚੈਨ ਬਰਾੜ ਤੇ ਉਸ ਦੀ ਪਤਨੀ ਦੋਵੇਂ ਹੀ ਲਾਇਸੰਸੀ ਟਰੱਕ ਡਰਾਈਵਰ ਸਨ ਤੇ ਲੰਬੇ ਸਮੇਂ ਤੋਂ ਇਕੱਠੇ ਟਰੱਕ ਚਲਾ ਰਹੇ ਸਨ। ਸੁਖਚੈਨ ਆਪਣਾ ਜੁਰਮ ਕਬੂਲ ਕਰ ਚੁੱਕਿਅ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਹਥੌੜੇ ਨਾਲ ਮਾਰਿਆ ਤੇ ਟਰੱਕ ਨੂੰ ਅੱਗ ਲਗਾ ਦਿੱਤੀ। ਉਹ ਸਾਰਨੀਆ ਦੀ ਅਦਾਲਤ ‘ਚ ਫਸਟ ਡਿਗਰੀ ਮਡਰ ਚਾਰਜ ਦਾ ਸਾਹਮਣਾ ਕਰ ਰਿਹਾ ਹੈ। ਸੁਖਚੈਨ ਸਿੰਘ ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੂੰ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਹ ਅਮਰੀਕਾ ਦੇ ਅਰਕੰਸਾਸ ਵੱਲ ਜਾ ਰਿਹਾ ਸੀ।

Leave A Reply

Your email address will not be published.

Translate »