Daily Updated Punjabi News Website

ਕੈਟਰੀਨਾ ਨੇ ਖੋਲ੍ਹਿਆ ਸਲਮਾਨ ਦਾ ਵੱਡਾ ਭੇਤ

0

ਨਵੀਂ ਦਿੱਲੀ- ਸਲਮਾਨ ਖਾਨ ਇਨ੍ਹਾਂ ਦਿਨਾਂ ‘ਚ ਆਪਣੀ ਆਉਣ ਵਾਲੀ ਫਿਲਮ ‘ਟਾਇਗਰ ਜ਼ਿੰਦਾ ਹੈ’ ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਸਲਮਾਨ ਤੇ ਕੈਟਰੀਨਾ ਨੇ ਫਿਲਮ ਦਾ ਨਵਾਂ ਗਾਣਾ ‘ਦਿਲ ਦੀਆਂ ਗੱਲਾਂ’ ਟੀਵੀ ਸ਼ੋਅ ਬਿੱਗ ਬੌਸ ‘ਤੇ ਰਿਲੀਜ਼ ਕੀਤਾ।

ਸ਼ੋਅ ‘ਚ ਕੈਟਰੀਨਾ ਤੇ ਸਲਮਾਨ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇੱਕ ਪ੍ਰਮੋਸ਼ਨ ਇਵੈਂਟ ਦੌਰਾਨ ਸਲਮਾਨ ਦੀ ਖਿਚਾਈ ਕਰਦੇ ਹੋਏ ਲਾਈ ਡਿਟੈਕਟਰ ਟੈਸਟ ਮਸ਼ੀਨ ‘ਤੇ ਬੈਠੇ ਸਲਮਾਨ ਤੋਂ ਕੈਟਰੀਨਾ ਨੇ ਸਵਾਲ ਕੀਤਾ ਕਿ ਕੀ ਉਹ ਬਿਨਾ ਨਹਾਏ ਸ਼ੂਟਿੰਗ ਲਈ ਸੈੱਟ ‘ਤੇ ਪੁੱਜ ਜਾਂਦੇ ਹਨ।

ਇਸ ‘ਤੇ ਸਲਮਾਨ ਨੇ ਕਿਹਾ ਕਿ ਨਹੀਂ, ਅਜਿਹਾ ਕਦੇ ਨਹੀਂ ਹੁੰਦਾ। ਉਸ ਵੇਲੇ ਮਸ਼ੀਨ ਵੱਲ ਇਸ਼ਾਰਾ ਕਰਦੇ ਹੋਏ ਕੈਟਰੀਨਾ ਨੇ ਉਨ੍ਹਾਂ ਤੋਂ ਸੱਚ ਬੋਲਣ ਲਈ ਕਿਹਾ। ਸਲਮਾਨ ਨੇ ਫਿਰ ਕਿਹਾ ਕਿ ਕਦੇ-ਕਦੇ ਉਹ ਬਿਨਾ ਨਹਾਏ ਵੀ ਸੈੱਟ ‘ਤੇ ਚਲੇ ਜਾਂਦੇ ਹਨ ਕਿਉਂਕਿ ਉੱਥੇ ਜਾ ਕੇ ਪਹਿਲਾਂ ਐਕਸਰਸਾਇਜ਼ ਕਰਨੀ ਹੁੰਦੀ ਹੈ।

Leave A Reply

Your email address will not be published.

Translate »