Daily Updated Punjabi News Website

ਕਬਰਾਂ ਪੁੱਟ-ਪੁੱਟ ਕਮਾਏ 25 ਲੱਖ ਰੁਪਏ

0

ਵਾਸ਼ਿੰਗਟਨ — ਪੈਸੇ ਕਮਾਉਣ ਲਈ ਮਨੁੱਖ ਕੀ-ਕੀ ਨਹੀਂ ਕਰਦਾ, ਇਸ ਦਾ ਤਾਜ਼ਾ ਉਦਾਹਰਣ ਬ੍ਰਿਟੇਨ ਦਾ ਇਕ ਮਨੁੱਖ ਹੈ। ਜਿਸ ਨੇ ਕਬਰਾਂ ਪੁੱਟ ਕੇ 25 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਮਾਮਲਾ ਇਸ ਸਮੇਂ ਸੋਸ਼ਲ ਮੀਡੀਆ ‘ਚ ਕਾਫੀ ਚਰਚਾ ਦਾ ਵਿਸ਼ਾ ਬਣ ਹੋਇਆ ਹੈ। ਬ੍ਰਿਟੇਨ ਦੇ ਰਹਿਣ ਵਾਲੇ ਮਾਰਟਿਨ ਹਾਊਸ ਇਕ ਸਾਲ ‘ਚ ਕਬਰ ਪੁੱਟ ਕੇ 25 ਲੱਖ ਰੁਪਏ ਕਮਾ ਲੈਂਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ‘ਡੈਥ ਆਸਕਰ (Death Oscar)’ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।
ਮਾਰਟਿਨ ਨੂੰ ਹਾਲ ਹੀ ‘ਚ ਬੈਸਟ ਗ੍ਰੇਵਡਿਗਰ (ਕਬਰ ਖੋਦਣ ਵਾਲਾ) ਐਲਾਨ ਕੀਤਾ ਗਿਆ ਹੈ। ਮਾਰਟਿਨ ਆਪਣੇ ਹੀ ਹੱਥਾਂ ਨਾਲ 6 ਤੋਂ 7 ਫੁੱਟ ਦੀ ਕਬਰ ਬਿਲਕੁਲ ਮਸ਼ੀਨ ਵਾਂਗ ਪੁੱਟਦਾ ਹੈ। ਜਦਕਿ ਮਸ਼ੀਨਾਂ ਨਾਲ ਖੁਦਾਈ ਕਰਨ ‘ਤੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਇਕ ਆਫੀਸ਼ੀਅਲ ਮੁਤਾਬਕ, ਇੰਗਲੈਂਡ ‘ਚ ਸਮਾਜਿਕ ਕਾਰਜ ਕਰਨ ਵਾਲੇ ਲੋਕਾਂ ਨੂੰ ਅਜਿਹੇ ਹੀ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ‘ਚ ਕਬਰ ਪੁੱਟਣ ਦਾ ਕੰਮ ਵੀ ਸ਼ਾਮਲ ਹੈ।
ਆਪਣੇ ਇਸ ਕੰਮ ਨੂੰ ਲੈ ਕੇ ਮਾਰਟਿਨ ਹਾਊਸ ਦਾ ਕਹਿਣਾ ਹੈ, ਮੈਂ ਆਪਣੇ ਕੰਮ ਬਾਰੇ ਖੁਦ ਲਿੱਖ ਕੇ ਮਾਣ ਮਹਿਸੂਸ ਕਰਦਾ ਹਾਂ। ਮੈਨੂੰ ਆਪਣਾ ਕੰਮ ਕਾਫੀ ਗੰਭੀਰ ਲਗਦਾ ਹੈ। ਨਾਲ ਹੀ ਜਿਹੜੇ ਲੋਕ ਬਦ-ਕਿਮਸਤੀ ਨਾਲ ਆਪਣੇ ਪਰਿਵਾਰ ਵਾਲਿਆਂ ਨੂੰ ਖੁਹ ਦਿੰਦੇ ਹਨ, ਉਨ੍ਹਾਂ ਲਈ ਮੈਂ ਅੰਤਮ ਸੰਸਕਾਰ ਦੇ ਸਸਤੇ ਅਤੇ ਕੁਦਰਤੀ ਵਿਕਲਪ ਮੁਹੱਈਆ ਕਰਦਾ ਹਾਂ।

Leave A Reply

Your email address will not be published.

Translate »