Daily Updated News Website

ਕਣਕ ਸੜਨੋਂ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਕਦ ਇਨਾਮ

ਦਿੱਤਾ 10-10 ਹਜ਼ਾਰ ਰੁਪਏ ਨਕਦ ਇਨਾਮ

0

ਫ਼ਤਿਹਾਬਾਦ- ਕਿਸਾਨ ਦੀ ਫ਼ਸਲ ਸੜਦੀ ਦੇਖ ਫਾਇਰ ਬ੍ਰਿਗੇਡ ਦਾ ਇੰਤਜ਼ਾਰ ਕਰੇ ਬਗ਼ੈਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਅੱਗ ਬੁਝਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੇ 10-10 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ। ਭੂਨਾ ਥਾਣੇ ਦੇ ਮੁਖੀ ਤੇ ਉਨ੍ਹਾਂ ਦੀ ਟੀਮ ਨੇ ਦਰਖ਼ਤਾਂ ਦੀਆਂ ਟਾਹਣੀਆਂ ਨਾਲ ਹੀ ਅੱਗ ਬੁਝਾ ਦਿੱਤੀ।

ਹਰਿਆਣਾ ਪੁਲਿਸ ਮੁਖੀ ਡੀ.ਜੀ.ਪੀ ਬੀ. ਐਸ. ਸੰਧੂ ਨੇ ਅੱਗ ਬੁਝਾਉਣ ਲਈ ਕੁੱਦੇ ਦੋਵੇਂ ਪੁਲਿਸ ਮੁਲਜ਼ਮਾਂ ਦੀ ਸ਼ਲਾਘਾ ਕਰਦਿਆਂ 10-10 ਹਜ਼ਾਰ ਰੁਪਏ ਦੀ ਪ੍ਰਸ਼ੰਸਾ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਅੱਗ ਬੁਝਾਉਣ ਵਿੱਚ ਪੁਲਿਸ ਮੁਲਾਜ਼ਮਾਂ ਦਾ ਸਾਥ ਦੇਣ ਵਾਲੇ ਪਿੰਡ ਵਾਸੀਆਂ ਨੂੰ ਫਤਿਹਾਬਾਦ ਦੇ ਪੁਲਿਸ ਕਪਤਾਨ ਦੀਪਕ ਸਹਾਰਣ ਨੇ 200-200 ਰੁਪਏ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।

ਅੱਗ ਬੁਝਾਉਣ ਦੇ ਹੀਰੋ ਥਾਣਾ ਭੂਨਾ ਦੇ ਮੁਖੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਲਹਿਰੀਆ ਪਿੰਡ ਤੋਂ ਕਿਸੇ ਛਾਪੇ ਤੋਂ ਵਾਪਸ ਆ ਰਹੇ ਸਨ ਤੇ ਵਾਪਸੀ ‘ਤੇ ਇਹ ਅੱਗ ਲੱਗੀ ਵੇਖੀ। ਜਦ ਦੱਸਿਆ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਵੀ ਆਈ ਸੀ ਪਰ ਤਕਨੀਕੀ ਕਾਰਨ ਕਰ ਕੇ ਉਸ ਦੀ ਵਰਤੋਂ ਨਹੀਂ ਹੋ ਸਕੀ। ਫਿਰ ਉਨ੍ਹਾਂ ਨੇ ਹਰੇ ਦਰਖ਼ਤਾਂ ਦੀਆਂ ਟਾਹਣੀਆਂ ਤੇ ਬੂਟਿਆਂ ਦੀ ਸਹਾਇਤਾ ਨਾਲ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ।

ਪੁਲਿਸ ਵਾਲਿਆਂ ਦੀ ਬਹਾਦਰੀ ਦੇਖ ਪਿੰਡ ਵਾਲਿਆਂ ਨੇ ਵੀ ਹਿੰਮਤ ਦਿਖਾਈ ਤੇ ਕੁਝ ਹੀ ਸਮੇਂ ਵਿੱਚ ਅੱਗ ਬੁਝਾ ਵੀ ਦਿੱਤੀ। ਪੁਲਿਸ ਵਾਲਿਆਂ ਦਾ ਅੱਗ ਬੁਝਾਉਂਦਿਆਂ ਦਾ ਵੀਡੀਓ ਵਾਇਰਲ ਹੋਣ ‘ਤੇ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

Leave A Reply

Your email address will not be published.

Translate »